ਨਵੀਂ ਦਿੱਲੀ: ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀਆਈਐਸਐਫ਼) ਨੇ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਆਪਣੇ ਸਟਾਫ਼ ਮੈਂਬਰਾਂ ਦੀ ਇੱਕ ਦਿਨ ਦੀ ਤਨਖ਼ਾਹ ਦੇ ਬਰਾਬਰ 16.23 ਕਰੋੜ ਰੁਪਏ ਦਾਨ ਕੀਤੇ ਹਨ। ਇਸ ਦੀ ਜਾਣਕਾਰੀ ਫ਼ੋਰਸ ਦੇ ਬੁਲਾਰੇ ਨੇ ਮੰਗਲਵਾਰ ਨੂੰ ਦਿੱਤੀ।
ਸੀਆਈਐਸਐਫ਼ ਨੇ ਪੀਐਮ ਕੇਅਰਜ਼ ਫੰਡ 'ਚ ਪਾਇਆ 16 ਕਰੋੜ ਰੁਪਏ ਦਾ ਯੋਗਦਾਨ - ਪੀਐਮ ਕੇਅਰਜ਼ ਫੰਡ
ਸੀਆਈਐਸਐਫ਼ ਨੇ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਆਪਣੇ ਸਟਾਫ ਮੈਂਬਰਾਂ ਦੀ ਇੱਕ ਦਿਨ ਦੀ ਤਨਖ਼ਾਹ ਦੇ ਬਰਾਬਰ 16.23 ਕਰੋੜ ਰੁਪਏ ਦਾ ਯੋਗਦਾਨ ਪੀਐਮ ਕੇਅਰਜ਼ ਫੰਡ ਵਿੱਚ ਕੀਤਾ ਹੈ।
ਸੀਆਈਐਸਐਫ਼ ਦੇ ਡਾਇਰੈਕਟਰ ਜਨਰਲ ਰਾਜੇਸ਼ ਰੰਜਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੋਮਵਾਰ ਨੂੰ 16,23,82,357 ਰੁਪਏ ਦਾ ਚੈੱਕ ਸੌਂਪਿਆ। ਸੀਆਈਐਸਐਫ਼ ਦੇ ਬੁਲਾਰੇ ਸਹਾਇਕ ਇੰਸਪੈਕਟਰ ਜਨਰਲ ਹੇਮੇਂਦਰ ਸਿੰਘ ਨੇ ਕਿਹਾ, "ਇਹ ਰਕਮ ਫ਼ੋਰਸ ਦੇ 1.62 ਲੱਖ ਤੋਂ ਵੱਧ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖ਼ਾਹ ਦੇ ਬਰਾਬਰ ਹੈ।" ਉਨ੍ਹਾਂ ਕਿਹਾ, "ਇਹ ਰਾਸ਼ਟਰ ਪ੍ਰਤੀ ਫ਼ੋਰਸ ਦਾ ਸਵੈਇੱਛਤ ਯੋਗਦਾਨ ਅਤੇ ਵਚਨਬੱਧਤਾ ਹੈ ਅਤੇ ਇਹ ਰਾਸ਼ੀ ਪੀਐਮ ਕੇਅਰਜ਼ ਫੰਡ ਵਿੱਚ ਜਮ੍ਹਾ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸੀਆਈਐਸਐਫ] ਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਲ ਹੈ ਅਤੇ ਇਸ ਦੇ ਨਾਲ ਹੀ ਇਸ ਨੂੰ ਏਅਰੋਸਪੇਸ ਅਤੇ ਪ੍ਰਮਾਣੂ ਖੇਤਰਾਂ ਤੋਂ ਇਲਾਵਾ ਕੁੱਝ ਨਿੱਜੀ ਇਕਾਈਆਂ ਦੀ ਰੱਖਿਆ ਕਰਨ ਦਾ ਵੀ ਕੰਮ ਸੌਂਪਿਆ ਗਿਆ ਹੈ। ਇਹ ਫ਼ੋਰਸ ਗ੍ਰਹਿ ਮੰਤਰਾਲੇ (ਐਮਐਚਏ) ਦੇ ਅਧੀਨ ਕੰਮ ਕਰਦੀ ਹੈ।