ਨਵੀਂ ਦਿੱਲੀ: ਐਨ-95 ਮਾਸਕ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਵਿਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਰਾਜੀਵ ਗਰਗ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਪ੍ਰਮੁੱਖ ਸਕੱਤਰਾਂ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਅਧਿਕਾਰਤ ਸਿਹਤ ਕਰਮਚਾਰੀਆਂ ਦੀ ਥਾਂ ਲੋਕ N-95 ਮਾਸਕ ਦਾ ਗ਼ਲਤ ਢੰਗ ਨਾਲ ਇਸਤੇਮਾਲ ਕਰ ਰਹੇ ਹਨ, ਖ਼ਾਸਕਰ ਛੇਕ ਵਾਲੇ (ਸਾਹ ਯੰਤਰ) ਲੱਗੇ ਹੋਏ ਮਾਸਕ।
ਕੋਵਿਡ-19: ਕੇਂਦਰ ਸਰਕਾਰ ਨੇ ਐਨ-95 ਮਾਸਕ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ - ਐਨ-95 ਮਾਸਕ
ਕੇਂਦਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਲੋਕਾਂ ਨੂੰ ਛੇਕ ਵਾਲੇ (ਸਾਹ ਯੰਤਰ) ਐਨ-95 ਮਾਸਕ ਪਾਉਣ ਖਿਲਾਫ਼ ਚੇਤਾਵਨੀ ਜਾਰੀ ਕੀਤੀ ਹੈ।
ਕੇਂਦਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲੋਕਾਂ ਵੱਲੋਂ ਛੇਕ ਵਾਲੇ ਐਨ-95 ਮਾਸਕ ਪਹਿਨਣ ਤੋਂ ਚੇਤਾਵਨੀ ਦਿੱਤੀ ਹੈ ਕਿ ਇਹ ਵਿਸ਼ਾਣੂ ਦੇ ਫੈਲਣ ਨੂੰ ਨਹੀਂ ਰੋਕਦੇ ਅਤੇ ਇਹ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਉਲਟ ਹੈ।
ਉਨ੍ਹਾਂ ਲਿਖਿਆ, "ਤੁਹਾਡੇ ਧਿਆਨ ਵਿਚ ਇਹ ਲਿਆਂਦਾ ਜਾ ਰਿਹਾ ਹੈ ਕਿ ਛੇਕ ਵਾਲਾ (ਸਾਹ ਯੰਤਰ) ਐਨ-95 ਮਾਸਕ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਅਪਣਾਏ ਕਦਮਾਂ ਦੇ ਉਲਟ ਹੈ ਕਿਉਂਕਿ ਇਹ ਵਾਇਰਸ ਨੂੰ ਮਾਸਕ ਤੋਂ ਬਾਹਰ ਆਉਣ ਤੋਂ ਨਹੀਂ ਰੋਕਦਾ। ਇਸ ਦੇ ਮੱਦੇਨਜ਼ਰ, ਮੈਂ ਤੁਹਾਨੂੰ ਸਾਰੇ ਸਬੰਧਤ ਲੋਕਾਂ ਨੂੰ ਚਿਹਰੇ / ਮੂੰਹ ਦੇ ਢਕਣ ਦੀ ਪਾਲਣਾ ਕਰਨ ਅਤੇ ਐਨ-95 ਮਾਸਕ ਦੀ ਗਲਤ ਵਰਤੋਂ ਨੂੰ ਰੋਕਣ ਲਈ ਨਿਰਦੇਸ਼ ਦੇਣ ਦੀ ਅਪੀਲ ਕਰਦਾ ਹਾਂ।''