ਗੁਹਾਟੀ: ਅਸਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਨੇ ਸੋਮਵਾਰ ਨੂੰ ਕੋਵਿਡ-19 ਨੂੰ ਕਵਰ ਕਰਨ ਵਾਲੇ ਫਰੰਟ ਲਾਈਨ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਜ ਉਨ੍ਹਾਂ ਨੂੰ 50 ਲੱਖ ਰੁਪਏ ਦਾ ਬੀਮਾ ਕਵਰ ਦੇਵੇਗਾ।
ਸੋਨੋਵਾਲ ਨੇ ਕਿਹਾ, “ਫਰੰਟ ਲਾਈਨ ਪੱਤਰਕਾਰਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਕੇ ਸਾਰੀਆਂ ਔਕੜਾਂ ਖ਼ਿਲਾਫ਼ ਬੜੀ ਬਹਾਦਰੀ ਨਾਲ ਕੋਵਿਡ-19 ਨੂੰ ਕਵਰ ਕੀਤਾ ਹੈ ਅਤੇ ਉਹ ਸਾਡੇ ਅਸਲ ਹੀਰੋ ਹਨ। ਸਾਡੀ ਸਰਕਾਰ ਉਨ੍ਹਾਂ ਵਿਚੋਂ ਹਰੇਕ ਨੂੰ 50 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਦੇਵੇਗੀ।”