ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ 'ਤੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਨੇ ਭਾਰਤ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਫ਼ਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਤੇ ਨਾਲ ਹੀ ਅਦਾਲਤ ਨੇ ਜਾਧਵ ਨੂੰ ਕਾਉਂਸਲਰ ਐਕਸਸ ਦੇਣ ਦਾ ਵੀ ਹੁਕਮ ਦਿੱਤਾ ਹੈ।
ਅਦਾਲਤ ਦੇ ਇਸ ਫ਼ੈਸਲੇ 'ਤੇ ਪਾਕਿਸਤਾਨ ਨੇ ਇਤਰਾਜ ਜਤਾਇਆ ਪਰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਨੇ ਉਸ ਨੂੰ ਖਾਰਿਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਫ਼ੈਸਲੇ ਦੀ ਮੁੜ ਸਮਿਖਿਆ ਕਰਨੀ ਚਾਹੀਦੀ ਹੈ। ਨੀਦਰਲੈਂਡ ਵਿੱਚ ਦ ਹੇਗ ਕੇ 'ਪੀਸ ਪੈਲੇਸ' ਵਿੱਚ ਸਾਰਵਜਨਿਕ ਸੁਣਵਾਈ ਹੋਈ ਜਿਸ ਵਿੱਚ ਅਦਾਲਤ ਦੇ ਸੀਨੀਅਰ ਜੱਜ ਅਹਿਮਦ ਯੂਸੁਫ਼ ਨੇ ਫ਼ੈਸਲਾ ਪੜ੍ਹ ਕੇ ਸੁਣਾਇਆ। ਇਸ ਫ਼ੈਸਲੇ ਵਿੱਚ 16 'ਚੋਂ 15 ਜੱਜ ਭਾਰਤ ਦੇ ਹੱਕ ਵਿੱਚ ਸਨ।