ਪੰਜਾਬ

punjab

ETV Bharat / bharat

ਬੀਤੇ 14 ਦਿਨਾਂ 'ਚ ਸਮੁੱਚੇ ਦੇਸ਼ 'ਚ ਆਮ ਨਾਲੋਂ 31 ਫੀਸਦ ਵੱਧ ਪਿਆ ਮੀਂਹ

ਦੱਖਣ-ਪੱਛਮ ਮਾਨਸੂਨ ਇੱਕ ਜੂਨ ਤੋਂ ਕੇਰਲ ਤੱਟ 'ਤੇ ਦਸਤਕ ਦੇਣ ਤੋਂ ਬਾਅਦ ਦੇਸ਼ ਦੇ ਬਾਕੀ ਹਿੱਸਿਆਂ 'ਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਬੀਤੇ 14 ਦਿਨਾਂ 'ਚ ਸਮੁੱਚੇ ਦੇਸ਼ 'ਚ ਆਮ ਤੋਂ 31 ਫੀਸਦ ਵੱਧ ਮੀਂਹ ਪਿਆ ਹੈ।

ਬੀਤੇ 14 ਦਿਨਾਂ 'ਚ ਸਮੁੱਚੇ ਦੇਸ਼ 'ਚ ਆਮ ਨਾਲੋਂ 31 ਫੀਸਦ ਵੱਧ ਪਿਆ ਮੀਂਹ
ਬੀਤੇ 14 ਦਿਨਾਂ 'ਚ ਸਮੁੱਚੇ ਦੇਸ਼ 'ਚ ਆਮ ਨਾਲੋਂ 31 ਫੀਸਦ ਵੱਧ ਪਿਆ ਮੀਂਹ

By

Published : Jun 15, 2020, 11:55 AM IST

ਨਵੀਂ ਦਿੱਲੀ: ਦੱਖਣ-ਪੱਛਮ ਮਾਨਸੂਨ ਇੱਕ ਜੂਨ ਤੋਂ ਕੇਰਲ ਤੱਟ 'ਤੇ ਦਸਤਕ ਦੇਣ ਤੋਂ ਬਾਅਦ ਹੁਣ ਦੇਸ਼ ਦੇ ਬਾਕੀ ਹਿੱਸਿਆਂ 'ਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗੁਜਰਾਤ ਮਹਾਂਰਾਸ਼ਟਰ ਤੋਂ ਹੁੰਦੇ ਹੋਏ, ਮੱਧ ਪ੍ਰਦੇਸ਼ ਦੇ ਕੁੱਝ ਇਲਾਕੇ ਛੱਤੀਸਗੜ੍ਹ, ਝਾਰਖੰਡ ਦੇ ਖੇਤਰਾਂ ਤੋਂ ਹੁੰਦੇ ਹੋਏ ਬਿਹਾਰ ਦੇ ਕੁਝ ਹਿੱਸਿਆਂ ਤੱਕ ਪਹੁੰਚ ਗਿਆ ਹੈ। ਬੀਤੇ 14 ਦਿਨਾਂ 'ਚ ਸਮੁੱਚੇ ਦੇਸ਼ 'ਚ ਆਮ ਤੋਂ 31 ਫੀਸਦ ਵੱਧ ਮੀਂਹ ਪਿਆ ਹੈ।

ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਐਤਵਾਰ ਦੀ ਰਿਪੋਰਟ ਦੇ ਮੁਤਾਬਕ ਪੂਰੇ ਦੇਸ਼ 'ਚ ਇਸ ਵਰ੍ਹੇ ਮਾਨਸੂਨ ਦੌਰਾਨ ਲੰਬੇ ਸਮੇਂ ਦੀ ਔਸਤ ਯਾਨਿ ਐਲਪੀਏ ਤੋਂ 31 ਫੀਸਦ ਵੱਧ ਮੀਂਹ ਪਿਆ ਹੈ।

ਇਹ ਵੀ ਪੜ੍ਹੋ:ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਮੁੰਬਈ ਵਿੱਚ ਕੀਤਾ ਜਾਵੇਗਾ ਅੰਤਿਮ ਸਸਕਾਰ

ਉੱਤਰ-ਪੱਛਮ ਭਾਰਤ 'ਚ ਜਿੱਥੇ 22.8 ਮਿਲੀਮੀਟਰ ਮੀਂਹ ਪੈਂਦਾ ਹੈ। ਉੱਥੇ ਹੀ ਇਸ ਵਰ੍ਹੇ 27.2 ਮਿਲੀਮੀਟਰ ਯਾਨਿ ਆਮ ਤੋਂ 19 ਫੀਸਦ ਜ਼ਿਆਦਾ ਮੀਂਹ ਪਿਆ ਹੈ।

ਜਿੱਥੇ ਮੱਧ ਭਾਰਤ 'ਚ 46.9 ਮਿਲੀਮੀਟਰ ਦਾ ਮੀਂਹ ਪੈਂਦਾ ਹੈ ਉੱਥੇ ਇਸ ਵਰ੍ਹੇ 91 ਮਿਲੀਮੀਟਰ ਯਾਨੀ ਆਮ ਤੋਂ 94 ਫੀਸਦ ਜਿਆਦਾ ਮੀਂਹ ਪਿਆ ਹੈ। ਦੱਖਣੀ ਪ੍ਰਾਇਦੀਪ ਭਾਰਤ 'ਚ 66.9 ਮਿਲੀਮੀਟਰ ਮੀਂਹ ਪੈਂਦਾ ਹੈ। ਜਦਕਿ ਇਸ ਵਰ੍ਹੇ 80.2 ਮਿਲੀਮੀਟਰ ਯਾਨਿ ਆਮ ਤੋਂ 20 ਫੀਸਦ ਜ਼ਿਆਦਾ ਮੀਂਹ ਪਿਆ ਹੈ। ਪੂਰਵੀ ਤੇ ਉੱਤਰ ਪੂਰਬੀ ਭਾਰਤ 'ਚ 137.4 ਮਿਲੀਮੀਟਰ ਮੀਂਹ ਪੈਦਾ ਹੈ ਇਸ ਸਾਲ 131.8 ਮਿਲੀਮੀਟਰ ਯਾਨੀ ਆਮ ਤੋਂ 4 ਫੀਸਦ ਘੱਟ ਮੀਂਹ ਪਿਆ ਹੈ।

ਪੂਰੇ ਭਾਰਤ 'ਚ ਬੀਤੇ 14 ਦਿਨਾਂ ਦੌਰਾਨ 75.8 ਮਿਲੀਮੀਟਰ ਮੀਂਹ ਪਿਆ ਹੈ ਜਦ ਕਿ ਔਸਤਨ 57.8 ਮਿਲੀਮੀਟਰ ਮੀਂਹ ਪੈਂਦਾ ਹੀ ਹੈ। ਇਸ ਤਰ੍ਹਾਂ ਮਾਨਸੂਨ ਦੇ ਆਉਣ ਦੇ ਦੋ ਹਫ਼ਤਿਆ 'ਚ ਦੇਸ਼ ਭਰ ਵਿੱਚ ਮੀਂਹ ਆਮ ਨਾਲੋਂ 31 ਫੀਸਦ ਵੱਧ ਪਿਆ ਹੈ।

ABOUT THE AUTHOR

...view details