ਚੇਨੱਈ: ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਤੋਂ ਇਲੈਕਟ੍ਰਾਨਿਕ ਇੰਟੈਲੀਜੈਂਸ ਸੈਟੇਲਾਈਟ ਐਮੀਸੈਟ(EMISAT) ਦਾ ਸਫ਼ਲਤਾਪੂਰਣ ਪ੍ਰੀਖਣ ਕੀਤਾ। ਇਸਦਾ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਸਥਾ(DRDO) ਲਈ ਕੀਤਾ ਗਿਆ। ਐਮੀਸੈਟ ਦੇ ਨਾਲ 28 ਵਿਦੇਸ਼ੀ ਨੈਨੋ ਸੈਟੇਲਾਈਟਾਂ ਦਾ ਵੀ ਪ੍ਰੀਖਣ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਮਰੀਕਾ ਦੇ 24 , ਲਿਥੁਆਨੀਆ ਦਾ 1, ਸਪੇਨ ਦਾ 1 ਅਤੇ ਸਵਿਟਜ਼ਰਲੈਂਡ ਦਾ 1 ਸੈਟੇਲਾਈਟ ਸ਼ਾਮਿਲ ਹੈ।
ISRO ਨੇ ਪੁਲਾੜ 'ਚ ਭੇਜਿਆ PSLV-C45, EMISAT ਤੇ 28 ਵਿਦੇਸ਼ੀ ਸੈਟੇਲਾਈਟ ਕੀਤੇ ਲਾਂਚ - National
ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਤੋਂ ਇਲੈਕਟ੍ਰਾਨਿਕ ਇੰਟੈਲੀਜੈਂਸ ਸੈਟੇਲਾਈਟ ਐਮੀਸੈਟ(EMISAT) ਦਾ ਕੀਤਾ ਗਿਆ ਸਫ਼ਲਤਾਪੂਰਣ ਪ੍ਰੀਖਣ। 28 ਵਿਦੇਸ਼ੀ ਨੈਨੋ ਸੈਟੇਲਾਈਟ ਵੀ ਕੀਤੇ ਗਏ ਲਾਂਚ।
ਰੱਖਿਆ ਸੈਟੇਲਾਈਟ ਅਮੀਸੈਟ ਦਾ ਅੱਜ ਹੋਵੇਗਾ ਪ੍ਰੀਖਣ
ਐਮੀਸੈਟ ਦੇ ਪ੍ਰੀਖਣ ਲਈ 27 ਘੰਟਿਆਂ ਦੀ ਪੁੱਠੀ ਗਿਣਤੀ ਐਤਵਾਰ ਸਵੇਰੇ 6:27 ਵਜੇ ਤੋਂ ਹੀ ਸ਼ੁਰੂ ਹੋ ਗਈ ਸੀ। ਇਸਦਾ ਸਫ਼ਲ ਪ੍ਰੀਖਣ ਸੋਮਵਾਰ ਸਵੇਰੇ 9:27 ਵਜੇ ਸ਼੍ਰੀ ਹਰੀਕੋਟਾ ਦੇ ਪੁਲਾੜ ਕੇਂਦਰ ਦੇ ਦੂਜੇ ਲਾਂਚਪੈਡ ਤੋਂ ਪੀਐਸਐਲਵੀ-ਸੀ45 ਰਾਹੀਂ ਕੀਤਾ ਗਿਆ। ਇਸਦੇ ਨਾਲ 28 ਵਿਦੇਸ਼ੀ ਨੈਨੋ ਸੈਟੇਲਾਈਟਾਂ ਦਾ ਵੀ ਪ੍ਰੀਖਣ ਕੀਤਾ ਗਿਆ ਹੈ। ਇਨ੍ਹਾਂ ਨੂੰ ਧਰਤੀ ਦੀਆਂ ਤਿੰਨ ਅਲੱਗ-ਅਲੱਗ ਸ਼੍ਰੇਣੀਆਂ 'ਚ ਸਥਾਪਤ ਕਰਨ ਤੋਂ ਬਾਅਦ ਇਸਰੋ(ਭਾਰਤੀ ਪੁਲਾੜ ਖੋਜ ਸੰਸਥਾ) ਵਿਗਿਆਨ ਦੇ ਖੇਤਰ 'ਚ ਕਈ ਹੋਰ ਪ੍ਰਯੋਗ ਕਰਨ ਜਾ ਰਿਹਾ ਹੈ।
ਮਿਸ਼ਨ ਦੀਆਂ ਹੋਰ ਖਾਸ ਗੱਲਾਂ-
- ਇਹ ਇਸਰੋ ਦਾ 47ਵਾਂ ਪੀਐਸਐਲਵੀ ਪ੍ਰੋਗਰਾਮ ਹੈ ਤੇ ਪਹਿਲਾ ਅਜਿਹਾ ਪ੍ਰੋਗਰਾਮ ਹੈ, ਜਿਸ ਰਾਹੀਂ ਇਲੈਕਟ੍ਰਾਨਿਕ ਇੰਟੈਲੀਜੈਂਸ ਸੈਟੇਲਾਈਟ ਐਮੀਸੈਟ ਨੂੰ ਲਾਂਚ ਕੀਤਾ ਗਿਆ ਹੈ। ਇਸਰੋ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ 436 ਕਿਲੋਗ੍ਰਾਮ ਵਾਲੇ ਪਹਿਲੇ ਰਾਕੇਟ ਨੂੰ 749 ਕਿਲੋਮੀਟਰ ਦੀ ਥਾਂ ਵਿੱਚ ਸਥਾਪਤ ਕੀਤਾ ਗਿਆ। ਇਸ ਤੋਂ ਬਾਅਦ 504 ਕਿਲੋਮੀਟਰ ਆਰਬਿਟ 'ਤੇ 28 ਸੈਟੇਲਾਈਟਸ ਨੂੰ ਸਥਾਪਿਤ ਕੀਤਾ ਗਿਆ।
- ਇਸ ਮਿਸ਼ਨ ਨੂੰ ਪਹਿਲਾਂ 12 ਮਾਰਚ ਨੂੰ ਲਾਂਚ ਕਰਨਾ ਸੀ, ਪਰ ਖਰਾਬ ਮੌਸਮ ਕਾਰਨ ਇਸਨੂੰ 1 ਅਪ੍ਰੈਲ ਤੱਕ ਟਾਲ ਦਿੱਤਾ ਗਿਆ ਸੀ।
- ਇਸ ਸੈਟੇਲਾਈਟ ਮਿਸ਼ਨ ਤੇ ਇਸਰੋ ਅਤੇ ਡੀਆਰਡੀਓ ਨੇ ਇੱਕਠਿਆਂ ਕੰਮ ਕੀਤਾ ਹੈ।
Last Updated : Apr 1, 2019, 10:23 AM IST