ਚੰਡੀਗੜ੍ਹ :ਨੈਸ਼ਨਲ ਹੈਲਥ ਅਥਾਰਟੀ (ਐਨਐਚਏ) ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਅਨੁਸਾਰ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਨੂੰ ਹੁਣ ਕੋਰੋਨਾ ਵਾਇਰਸ ਦਾ ਨਿੱਜੀ ਲੈਬਾਰਟਰੀਆਂ ਅਤੇ ਪੈਨਲ ਵਾਲੇ ਹਸਪਤਾਲਾਂ 'ਚ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਵੇਗਾ। ਰਾਸ਼ਟਰੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਵਾਲੇ ਐਨਐਚਏ ਨੇ ਕਿਹਾ ਕਿ ਇਸ ਨਾਲ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ 'ਚ ਦੇਸ਼ ਦੀ ਸਮਰੱਥਾ ਵਧੇਗੀ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ 50 ਕਰੋੜ ਲਾਭਪਾਤਰੀਆਂ ਦੀ ਜਾਂਚ ਅਤੇ ਆਯੁਸ਼ਮਾਨ ਭਾਰਤ ਅਧੀਨ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਨਿੱਜੀ ਹਸਪਤਾਲਾਂ ਵਿੱਚ ਟੈਸਟ ਅਤੇ ਨਾਮਜ਼ਦ ਹਸਪਤਾਲਾਂ ਵਿੱਚ ਇਲਾਜ ਹੁਣ ਪੂਰੇ ਭਾਰਤ ਵਿੱਚ ਆਯੁਸ਼ਮਾਨ ਲਾਭਪਾਤਰੀਆਂ ਲਈ ਮੁਫ਼ਤ ਕੀਤੇ ਗਏ ਹਨ।