ਨਵੀਂ ਦਿੱਲੀ: ਏਅਰ ਇੰਡੀਆ ਦਾ 423-ਸੀਟਰ ਜੰਬੋ ਬੀ-747 ਜਹਾਜ਼ ਸ਼ੁੱਕਰਵਾਰ ਦੁਪਹਿਰ 12.30 ਵਜੇ ਦਿੱਲੀ ਹਵਾਈ ਅੱਡੇ ਤੋਂ ਚੀਨ ਲਈ ਰਵਾਨਾ ਹੋਵੇਗਾ। ਇਹ ਜਹਾਜ਼ ਚੀਨ ਦੇ ਵੁਹਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲੈ ਕੇ ਆਵੇਗਾ।
ਏਅਰਲਾਈਨ ਨੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ, "ਬੀ-747 ਜਹਾਜ਼ ਦਿੱਲੀ ਤੋਂ ਦੁਪਹਿਰ ਸਾਢੇ 12 ਵਜੇ ਵੁਹਾਨ ਲਈ ਰਵਾਨਾ ਹੋਵੇਗਾ। ਇਹ ਸ਼ੁੱਕਰਵਾਰ ਸਵੇਰੇ ਹੀ ਮੁੰਬਈ ਤੋਂ ਆਇਆ ਸੀ।"
ਇਹ ਵੀ ਪੜ੍ਹੋ: WHO ਨੇ ਕੋਰੋਨਾ ਵਾਇਰਸ ਨੂੰ ਐਲਾਨਿਆ ਵਿਸ਼ਵ ਸਿਹਤ ਐਮਰਜੈਂਸੀ, 213 ਦੀ ਮੌਤ
ਦੱਸ ਦਈਏ ਕਿ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਜੋ ਕਿ ਹੁਣ ਹੌਲੀ-ਹੌਲੀ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਫੈਲਦਾ ਜਾ ਰਿਹਾ ਹੈ। ਚੀਨ ਵਿੱਚ ਇਸ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਹੁਣ ਤੱਕ 213 ਲੋਕਾਂ ਦੀ ਮੌਤ ਹੋ ਗਈ ਹੈ।
ਭਾਰਤ ਵਿੱਚ ਇਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਕੇਰਲ ਦੇ ਇੱਕ ਵਿਦਿਆਰਥੀ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਇਸ ਨੂੰ ਵੇਖਦਿਆਂ ਗਲੋਬਲ ਹੈਲਥ ਐਪਰਜੈਂਸੀ ਐਲਾਨ ਦਿੱਤੀ ਹੈ।