ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਲੌਕਡਾਊਨ ਕੀਤਾ ਗਿਆ ਹੈ। ਇਸ ਭਿਆਨਕ ਮਹਾਮਾਰੀ ਕਾਰਨ ਜਿੱਥੇ ਇਨ੍ਹਾਂ ਦੇਸ਼ਾਂ ਨੂੰ ਜਾਨੀ ਨੁਕਸਾਨ ਝੱਲਣਾ ਪੈ ਰਿਹੈ ਹੈ, ਉੱਥੇ ਹੀ ਕਾਰੋਬਾਰ ਅਤੇ ਬਾਕੀ ਚੀਜ਼ਾਂ ਠੱਪ ਹੋਣ ਕਾਰਨ ਇਨ੍ਹਾਂ ਦੇਸ਼ਾਂ ਦੇ ਅਰਥਚਾਰੇ ਮੰਦੀ ਵੱਲ ਵਧ ਰਹੇ ਹਨ। ਭਾਰਤ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ ਹੈ।
ਵਿਸ਼ਵ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਇਹ ਮਹਾਮਾਰੀ ਏਸ਼ੀਆਈ ਮੁਲਕਾਂ ਵਿੱਚ ਇਸ ਕਦਰ ਅਸਰ ਕਰੇਗੀ ਕਿ ਇਸ ਨਾਲ 1 ਕਰੋੜ 10 ਲੱਖ ਗਰੀਬੀ ਦੀ ਮਾਰ ਹੇਠ ਆ ਜਾਣਗੇ। ਰਿਪੋਰਟ ਅਨੁਸਾਰ ਚੀਨ ਸਣੇ ਏਸ਼ੀਆਈ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਦੀ ਰਫ਼ਤਾਰ ਦੀ ਢਿੱਲੀ ਰਹੇਗੀ। ਵਿਸ਼ਵ ਬੈਂਕ ਦਾ ਇਹ ਵੀ ਕਹਿਣਾ ਹੈ ਕਿ ਪੂਰਬੀ ਏਸ਼ੀਆ ਵਿੱਚ ਵਿਕਾਸ ਦਰ ਦੀ ਰਫ਼ਤਾਰ 2.1 ਫ਼ੀਸਦੀ ਰਹਿ ਸਕਦੀ ਹੈ ਜੋ ਕਿ ਬੀਤੇ ਵਰ੍ਹੇ 2019 ਵਿੱਚ 5.8 ਫ਼ੀਸਦੀ ਸੀ।