ਪੰਜਾਬ

punjab

ETV Bharat / bharat

ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 33 ਲੱਖ ਤੋਂ ਪਾਰ, 60 ਹਜ਼ਾਰ ਤੋਂ ਵੱਧ ਮੌਤਾਂ - recovery rate

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 75,760 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 1,023 ਮੌਤਾਂ ਹੋਈਆਂ ਹਨ। ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 33,10,235 ਹੋ ਗਿਆ ਹੈ।

Corona victims in India cross 33 lakh more than 60,000 deaths
ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 33 ਲੱਖ ਤੋਂ ਪਾਰ

By

Published : Aug 27, 2020, 11:01 AM IST

Updated : Aug 27, 2020, 11:24 AM IST

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 75,760 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 1,023 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਨਵੇਂ ਕੇਸਾਂ ਦੀ ਪੁਸ਼ਟੀ ਹੋਣ ਮਗਰੋਂ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 33,10,235 ਹੋ ਗਿਆ ਹੈ। ਹੁਣ ਤੱਕ ਇਸ ਮਹਾਂਮਾਰੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 60,472 ਹੋ ਗਈ ਹੈ।

ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਰਿਕਵਰੀ ਰੇਟ 73.91 ਫੀਸਦੀ ਹੈ ਅਤੇ ਮੌਤ ਦਰ 1.90 ਫੀਸਦੀ ਹੈ। ਆਈਸੀਐਮਆਰ ਦੇ ਮੁਤਾਬਕ 26 ਅਗਸਤ ਤੱਕ 3,85,76,510 ਸੈਂਪਲ ਲਏ ਗਏ ਹਨ। ਪੰਜਾਬ ਵਿੱਚ 23 ਮੰਤਰੀ ਅਤੇ ਵਿਧਾਇਕ ਕੋਰੋਨਵਾਇਰਸ ਪੌਜ਼ਟਿਵ ਹਨ।

26 ਅਗਸਤ ਤੱਕ ਲਏ ਗਏ ਸੈਂਪਲ

ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 75,760 ਨਵੇਂ ਮਾਮਲੇ ਸਾਹਮਣੇ ਆਏ ਹਨ। ਅਤੇ 1,023 ਮੌਤਾਂ ਹੋਈਆਂ ਹਨ। ਇਸ ਦੇ ਨਾਲ ਦੇਸ਼ 'ਚ ਕੋਰੋਨਾ ਦੇ ਕੁੱਲ 33,10,235 ਮਾਮਲੇ ਹੋ ਚੁੱਕੇ ਹਨ। ਇਨ੍ਹਾਂ 'ਚ 7,25,991 ਮਾਮਲੇ ਐਕਟਿਵ ਹਨ। ਉੱਥੇ ਹੀ ਹੁਣ ਤੱਕ 25,23,772 ਲੋਕ ਸਿਹਤਯਾਬ ਹੋ ਗਏ ਹਨ ਅਤੇ ਹੁਣ ਤੱਕ 60,472 ਮੌਤਾਂ ਹੋ ਚੁੱਕੀਆਂ ਹਨ।

ਤੇਲੰਗਾਨਾ ਵਿੱਚ 2, 795 ਨਵੇਂ ਮਾਮਲੇ ਆਏ ਹਨ ਤੇ ਕੋਰੋਨਾ ਦੇ ਕੁੱਲ ਮਾਮਲੇ 1,14,483 ਹੋ ਚੁੱਕੇ ਹਨ। ਪੱਛਮ ਬੰਗਾਲ ਵਿੱਚ ਇੱਕ ਦਿਨ ਚ 2, 974 ਮਾਮਲੇ ਦਰਜ ਕੀਤੇ ਗਏ ਤੇ 55 ਮਰੀਜ਼ਾਂ ਦੀ ਮੌਤ ਹੋ ਗਈ। ਅਸਮ ਵਿੱਚ 24 ਘੰਟਿਆਂ ਦੌਰਾਨ 2,179 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਤੇ ਕੁੱਲ ਮਰੀਜਾਂ ਦੀ ਗਿਣਤੀ 96, 771 ਹੈ।

ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਦੇ ਪੰਜ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਹਲਾਤ ਤਣਾਅਪੂਰਨ ਬਣੇ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ, ਮਹਾਰਾਸ਼ਟਰ ਵਿੱਚ 14888 ਨਵੇਂ ਕੇਸ ਹੋਏ ਹਨ, ਮਹਾਰਾਸ਼ਟਰ ਤੋਂ ਬਾਅਦ ਆਂਧਰਾ ਪ੍ਰਦੇਸ਼ ਰੋਜ਼ਾਨਾ ਮਾਮਲਿਆਂ ਵਿੱਚ ਦੂਜੇ ਨੰਬਰ ’ਤੇ ਹੈ ਜਿੱਥੇ 10,830 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕਰਨਾਟਕ ਵਿੱਚ 8,580 ਤਾਮਿਲਨਾਡੂ ਵਿੱਚ 5,958 ਅਤੇ ਉੱਤਰ ਪ੍ਰਦੇਸ਼ ਵਿੱਚ 5,640 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਪੰਜ ਸੂਬਿਆਂ 'ਚ ਮੌਜੂਦਾ ਸਮੇਂ 'ਚ ਸਭ ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

Last Updated : Aug 27, 2020, 11:24 AM IST

ABOUT THE AUTHOR

...view details