ਪੰਜਾਬ

punjab

ETV Bharat / bharat

ਤਾਲਾਬੰਦੀ ਕਾਰਨ ਰੈਸਟੋਰੈਂਟ ਉਦਯੋਗ ਦੇ ਮਾਲੀਏ 'ਚ 50 ਫ਼ੀਸਦੀ ਦੀ ਗਿਰਾਵਟ ਦੀ ਉਮੀਦ: ਰਿਪੋਰਟ - ਤਾਲਾਬੰਦੀ 4.0

ਕ੍ਰਿਸਿਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਫੂਡ ਐਂਡ ਬੇਵਰੇਜ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਵਿੱਤੀ ਸਾਲ 2020-21 ਵਿੱਚ ਡਾਈਨ-ਇਨ ਰੈਸਟੋਰੈਂਟਾਂ ਦੀ ਆਮਦਨੀ ਵਿੱਚ 40-50 ਫੀਸਦ ਦੀ ਗਿਰਾਵਟ ਆਉਣ ਦੀ ਉਮੀਦ ਹੈ।

ਤਾਲਾਬੰਦੀ ਕਾਰਨ ਰੈਸਟੋਰੈਂਟ ਉਦਯੋਗ ਦੇ ਮਾਲੀਏ 'ਚ 50 ਫ਼ੀਸਦੀ ਦੀ ਗਿਰਾਵਟ ਦੀ ਉਮੀਦ: ਰਿਪੋਰਟ
ਤਾਲਾਬੰਦੀ ਕਾਰਨ ਰੈਸਟੋਰੈਂਟ ਉਦਯੋਗ ਦੇ ਮਾਲੀਏ 'ਚ 50 ਫ਼ੀਸਦੀ ਦੀ ਗਿਰਾਵਟ ਦੀ ਉਮੀਦ: ਰਿਪੋਰਟ

By

Published : May 17, 2020, 8:50 PM IST

ਹੈਦਰਾਬਾਦ: ਭਾਰਤ ਵਿੱਚ ਸਾਰੇ ਡਾਈਨ-ਇਨ ਰੈਸਟੋਰੈਂਟ ਕੋਰੋਨਾ ਮਹਾਂਮਾਰੀ ਕਾਰਨ ਬੰਦ ਹਨ। ਜਿਸ ਕਾਰਨ ਉਨ੍ਹਾਂ ਦੀ ਕਮਾਈ ਵਿੱਚ 50 ਫ਼ੀਸਦੀ ਤੱਕ ਗਿਰਾਵਟ ਆਉਣ ਦੀ ਉਮੀਦ ਹੈ।

ਕ੍ਰਿਸਿਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਫੂਡ ਐਂਡ ਬੇਵਰੇਜ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਵਿੱਤੀ ਸਾਲ 2020-21 ਵਿੱਚ ਡਾਈਨ-ਇਨ ਰੈਸਟੋਰੈਂਟਾਂ ਦੀ ਆਮਦਨੀ ਵਿੱਚ 40-50 ਫੀਸਦ ਦੀ ਗਿਰਾਵਟ ਆਉਣ ਦੀ ਉਮੀਦ ਹੈ।

ਰਿਪੋਰਟ ਦੇ ਅਨੁਸਾਰ, ਸੰਗਠਿਤ ਰੈਸਟੋਰੈਂਟ ਦੀ ਭਾਰਤ ਦੇ ਰੈਸਟੋਰੈਂਟ ਉਦਯੋਗ ਵਿੱਚ ਲਗਭਗ 35 ਪ੍ਰਤੀਸ਼ਤ ਹਿੱਸੇਦਾਰੀ ਹੈ। ਵਿੱਤੀ ਸਾਲ 2019 ਵਿੱਚ ਇਸ ਦਾ ਮਾਲੀਆ ਕਰੀਬ 4.2 ਲੱਖ ਕਰੋੜ ਸੀ। ਲਗਭਗ 75 ਪ੍ਰਤੀਸ਼ਤ ਡਾਈਨ-ਇਨ ਰੈਸਟੋਰੈਂਟ ਹਨ। ਇਸ ਵਿੱਚ ਆਨਲਾਈਨ ਡਿਲਿਵਰੀ ਅਤੇ ਟੇਕਅਵੇ ਸ਼ਾਮਲ ਹਨ।

ਦੱਸ ਦੇਈਏ ਕਿ 25 ਮਾਰਚ ਤੋਂ ਲੌਕਡਾਊਨ ਹੋਣ ਕਾਰਨ ਮੁੰਬਈ, ਦਿੱਲੀ ਅਤੇ ਬੈਂਗਲੁਰੂ ਵਿੱਚ ਖਾਣਾ, ਮਨੋਰੰਜਨ ਅਤੇ ਜਨਤਕ ਮਨੋਰੰਜਨ ਪੂਰੀ ਤਰ੍ਹਾਂ ਬੰਦ ਹੈ। ਹਾਲਾਂਕਿ, ਮੁੰਬਈ, ਦਿੱਲੀ-ਐਨਸੀਆਰ, ਬੈਂਗਲੁਰੂ, ਕੋਲਕਾਤਾ, ਪੁਣੇ ਅਤੇ ਭੁਵਨੇਸ਼ਵਰ ਵਰਗੇ ਕਈ ਸ਼ਹਿਰਾਂ ਵਿੱਚ ਆਨਲਾਈਨ ਡਿਲੀਵਰੀ ਜਾਰੀ ਹੈ।

ਕ੍ਰਿਸਿਲ ਰਿਸਰਚ ਦੇ ਡਾਇਰੈਕਟਰ ਰਾਹੁਲ ਪ੍ਰਿਥਵੀ ਨੇ ਕਿਹਾ, "ਸੰਗਠਿਤ ਸੈਕਟਰ ਵਿੱਚ ਤਾਲਾਬੰਦੀ ਤੋਂ ਬਾਅਦ ਵਿਕਰੀ ਵਿੱਚ 90% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਈਨ-ਇਨ ਬੰਦ ਹੈ ਅਤੇ ਆਨਲਾਈਨ ਆਰਡਰ ਵਿੱਚ 50-70% ਦੀ ਗਿਰਾਵਟ ਆਈ ਹੈ ਅਤੇ ਜਦੋਂ ਤਾਲਾਬੰਦੀ ਖ਼ਤਮ ਹੋਈ ਤਾਂ ਸੁਧਾਰ ਹੋਣ ਦੀ ਘੱਟ ਉਮੀਦ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਘੱਟ ਮੰਗ ਅਤੇ ਸਮਾਜਿਕ ਸੁਰੱਖਿਆ ਨਿਯਮਾਂ ਦੇ ਮੱਦੇਨਜ਼ਰ ਲੌਕਡਾਊਨ ਚੁੱਕਣ ਤੋਂ ਬਾਅਦ ਪਹਿਲੇ 45 ਦਿਨਾਂ ਵਿੱਚ ਰੈਸਟੋਰੈਂਟ ਆਪਣੇ ਮਹੀਨਾਵਾਰ ਸੇਵਾ ਪੱਧਰ ਦੇ 25-30% 'ਤੇ ਕੰਮ ਕਰਨਗੇ।

ABOUT THE AUTHOR

...view details