ਪੰਜਾਬ

punjab

ETV Bharat / bharat

ਦੇਸ਼ ਵਿੱਚ 21 ਲੱਖ ਦੇ ਕਰੀਬ ਪਹੁੰਚੇ ਕੋਰੋਨਾ ਦੇ ਮਾਮਲੇ, 42 ਹਜ਼ਾਰ ਦੀ ਹੋਈ ਮੌਤ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਾਤਾਰ ਦੂਜੀ ਵਾਰ ਕੋਵਿਡ-19 ਦੇ 60 ਹਜ਼ਾਰ ਤੋਂ ਵੱਧ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 21 ਲੱਖ ਦੇ ਕਰੀਬ ਪਹੁੰਚ ਗਿਆ ਹੈ ਯਾਨੀ ਕਿ 20,88,611 ਹੋ ਗਿਆ ਹੈ।

ਦੇਸ਼ ਵਿੱਚ 21 ਲੱਖ ਦੇ ਕਰੀਬ ਪਹੁੰਚੇ ਕੋਰੋਨਾ ਦੇ ਮਾਮਲੇ, 42 ਹਜ਼ਾਰ ਪੀੜਤਾਂ ਦੀ ਹੋਈ ਮੌਤ
ਦੇਸ਼ ਵਿੱਚ 21 ਲੱਖ ਦੇ ਕਰੀਬ ਪਹੁੰਚੇ ਕੋਰੋਨਾ ਦੇ ਮਾਮਲੇ, 42 ਹਜ਼ਾਰ ਪੀੜਤਾਂ ਦੀ ਹੋਈ ਮੌਤ

By

Published : Aug 8, 2020, 11:00 AM IST

ਨਵੀਂ ਦਿੱਲੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਾਤਾਰ ਦੂਜੀ ਵਾਰ ਕੋਵਿਡ-19 ਦੇ 60 ਹਜ਼ਾਰ ਤੋਂ ਵੱਧ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ ਵਿੱਚ ਕੋਰੋਨਾ ਪੀੜਤਾਂ ਦਾ ਅੰਕੜਾ 21 ਲੱਖ ਦੇ ਕਰੀਬ ਪਹੁੰਚ ਗਿਆ ਹੈ ਯਾਨੀ ਕਿ 20,88,611 ਹੋ ਗਿਆ ਹੈ।

ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਸਵੇਰੇ ਦੇ ਤਾਜ਼ੇ ਅੰਕੜਿਆਂ ਮੁਤਾਬਕ ਜਿਥੇ ਪਿਛਲੇ 24 ਘੰਟਿਆ ਵਿੱਚ 61,537 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ 933 ਪੀੜਤਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਿਹਤਯਾਬ ਮਰੀਜ਼ਾਂ ਦਾ ਅੰਕੜਾ 14,27,005 ਹੋ ਗਿਆ ਹੈ।

ਦੱਸ ਦੇਈਏ ਕਿ ਦੇਸ਼ ਵਿੱਚ ਕੁੱਲ 20,88,611 ਮਾਮਲੇ ਹੋ ਗਏ ਹਨ। ਇਨ੍ਹਾਂ ਮਾਮਲਿਆਂ ਵਿੱਚੋਂ 6,19,088 ਪੀੜਤ ਐਕਟਿਵ ਹਨ। 14,27,005 ਲੋਕ ਸਿਹਤਯਾਬ ਮਰੀਜ਼ ਹਨ। 42,518 ਪੀੜਤਾਂ ਦੀ ਮੌਤ ਹੋ ਗਈ ਹੈ।

ਦੇਸ਼ ਦੇ ਸੂਬਿਆਂ ਵਿੱਚ ਸਭ ਤੋਂ ਵੱਧ ਮਾਮਲਿਆਂ ਦੀ ਸੂਚੀ ਵਿੱਚ ਮਹਾਰਾਸ਼ਟਰਾ ਸੂਚੀ ਦੇ ਪਹਿਲੇ ਸਥਾਨ ਉੱਤੇ ਹੈ। ਮਹਾਰਾਸ਼ਟਰਾ ਵਿੱਚ ਕੋਰੋਨਾ ਦੇ ਕੁੱਲ ਮਾਮਲੇ 4,90,262 ਹਨ। 1,45,889 ਐਕਟਿਵ ਮਰੀਜ਼ ਹਨ। ਇਸ ਸੂਚੀ ਦੇ ਦੂਜੇ ਸਥਾਨ ਉੱਤੇ ਤਮਿਲਨਾਡੂ ਹੈ। ਇੱਥੇ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2,85,024 ਹੈ। 52,759 ਐਕਟਿਵ ਮਰੀਜ਼ ਹਨ। ਤੀਜੇ ਸਥਾਨ ਉੱਤੇ ਆਧਰਾ ਪ੍ਰਦੇਸ਼ ਹੈ ਇੱਥੇ ਕੋਰੋਨਾ ਮਰੀਜਾਂ ਦਾ ਅੰਕੜਾ 2,06,960 ਹੈ। ਆਧਰਾਂ ਵਿੱਚ ਐਕਟਿਵ ਮਰੀਜ਼ 84,654 ਹਨ। ਚੋਥੇ ਸਥਾਨ ਉੱਤੇ ਕਰਨਾਟਕਾ ਹੈ। ਇੱਥੇ ਕੋਰੋਨਾ ਮਰੀਜ਼ਾਂ ਦਾ ਅੰਕੜਾ 1,64,924 ਹੈ। ਦਿੱਲੀ ਕੋਰੋਨਾ ਮਾਮਲਿਆਂ ਦੀ ਸੂਚੀ ਵਿੱਚ ਪੰਜਵੇ ਸਥਾਨ ਉੱਤੇ ਹੈ ਇੱਥੇ ਕੋਰੋਨਾ ਪੀੜਤਾਂ ਦਾ 1,42,723 ਹੈ।

ਇਹ ਵੀ ਪੜ੍ਹੋ:ਕੇਰਲ ਹਾਦਸਾ: ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਜਾਰੀ ਹੋਈ ਸੂਚੀ

ABOUT THE AUTHOR

...view details