ਨਵੀਂ ਦਿੱਲੀ: ਦਿੱਲੀ ਪੁਲਿਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਨੂੰ ਲੈ ਕੇ ਮੰਗਲਵਾਰ ਨੂੰ ਦਿੱਲੀ ਪੁਲਿਸ ਮੁਲਾਜ਼ਮਾਂ ਨੇ ਪੁਲਿਸ ਹੈਡਕੁਆਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ‘ਤੇ ਹੋਏ ਹਮਲੇ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਦੇ ਜਵਾਨ ਕਿੰਨੇ ਨਰਾਜ਼ ਹਨ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੀ ਬੇਨਤੀ ਦੇ ਬਾਵਜੂਦ ਡਿਊਟੀ 'ਤੇ ਪਰਤਣ ਤੋਂ ਇਨਕਾਰ ਕਰ ਦਿੱਤਾ।
ਇਸ ਪ੍ਰਦਰਸ਼ਨ ਵਿੱਚ ਦਿੱਲੀ ਪੁਲਿਸ ਕਰਮਚਾਰਿਆਂ ਦੇ ਨਾਅਰਿਆਂ ਦੇ ਵਿੱਚ ਪੁਡੂਚੇਰੀ ਉਪ ਰਾਜਪਾਲ ਤੇ ਸਾਬਕਾ ਆਈ.ਏ.ਐਸ ਕਿਰਨ ਬੇਦੀ ਦਾ ਨਾਂਅ ਬੁਲੰਦ ਸੀ। ਕਰਮਚਾਰਿਆਂ ਦੇ ਇਸ ਪ੍ਰਦਸ਼ਨ 'ਤੇ ਬੇਦੀ ਨੇ ਟਵੀਟ ਰਾਹੀਂ ਕਿਹਾ ਕਿ "ਲੀਡਰਸ਼ਿਪ ਇਕ ‘ਚਰਿੱਤਰ’ ਹੈ ਜੋ ਜ਼ਿੰਮੇਵਾਰੀ ਤੇ ਸਖ਼ਤ ਫੈਸਲੇ ਲੈਂਦੀ ਹੈ। ਇਹ ‘ਜ਼ਿੰਦਗੀ’ ਦਾ ‘ਕਰਮ’ ਹੈ, ਮੁਸ਼ਕਿਲ ਸਮਾਂ ਤਾਂ ਲੰਘ ਜਾਂਦਾ ਹੈ ਪਰ ਮੁਸ਼ਕਲਾਂ ਸਮੇਂ ਦੀਆਂ ਯਾਦਾਂ ਯਾਦ ਰਹਿ ਜਾਂਦੀਆਂ ਹਨ।