ਨਵੀਂ ਦਿੱਲੀ: ਸੈਨਾ ਮੁਖੀ ਜਨਰਲ ਬਿਪਿਨ ਰਾਵਤ ਦੇ ਇੱਕ ਬਿਆਨ 'ਤੇ ਸਿਆਸਤ ਭਖ ਗਈ ਹੈ। ਕਾਂਗਰਸੀ ਆਗੂ ਦਿਗਵਜੇ ਸਿੰਘ ਅਤੇ ਏਆਈਐਮਆਈਐਮ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਉਨ੍ਹਾਂ ਦੀ ਤਿੱਖੀ ਅਲੋਚਨਾ ਕੀਤੀ ਹੈ। ਦਰਅਸਲ ਸੈਨਾ ਮੁਖੀ ਨੇ ਯੂਨੀਵਰਸਿਟੀ ਕੈਂਪਸ 'ਚ ਹੋਈ ਹਿੰਸਕ ਪ੍ਰਦਰਸ਼ਨ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਦਿਗਵਜੇ ਸਿੰਘ ਨੇ ਟਵੀਟ ਕਰਕੇ ਕਿਹਾ, "ਲੀਡਰ ਉਹ ਨਹੀ ਹੁੰਦਾ, ਜੋ ਲੋਕਾਂ ਨੂੰ ਹਥਿਆਰ ਚੱਕਣ ਲਈ ਪ੍ਰੇਰਿਤ ਕਰੇ। ਆਰਮੀ ਚੀਫ਼, ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ 'ਤੇ ਮੈਂ ਤੁਹਾਡੇ ਨਾਲ ਸਹਿਮਤ ਹਾਂ,ਪਰ ਨੇਤਾ ਉਹ ਵੀ ਨਹੀਂ ਹੋ ਸਕਦਾ, ਜੋ ਆਪਣੇ ਵਰਕਰਾਂ ਨੂੰ ਫਿਰਕੂ ਆਧਾਰ 'ਤੇ ਨਸਲਕੁਸ਼ੀ ਲਈ ਭੜਕਏ, ਕਿ ਜਨਰਲ ਸਾਹਿਬ ਤੁਸੀਂ ਇਸ 'ਤੇ ਮੇਰੇ ਨਾਲ ਸਹਿਮਤ ਹੋ?"