ਪੰਜਾਬ

punjab

ETV Bharat / bharat

ਰਾਹੁਲ ਗਾਂਧੀ ਵਿਰੁੱਧ ਟਿਪਣੀ ਕਰਨ 'ਤੇ ਭੜਕੇ ਕਾਂਗਰਸੀ, ਸਾੜਿਆ ਸੁਬਰਾਮਨੀਅਮ ਸਵਾਮੀ ਦਾ ਪੁਤਲਾ - ਰਾਹੁਲ ਗਾਂਧੀ

ਸੁਬਰਾਮਨੀਅਮ ਸਵਾਮੀ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ ਤੋਂ ਕਾਂਗਰਸੀ ਕਾਫ਼ੀ ਨਾਰਾਜ਼ ਹਨ। ਕਾਂਗਰਸ ਨੇਤਾ ਰਾਜੇਸ਼ ਲਿਲੋਠਿਆ ਨੇ ਕਿਹਾ ਜੇਕਰ ਸਵਾਮੀ ਨੇ ਮੁਆਫ਼ੀ ਨਾ ਮੰਗੀ ਤਾਂ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।

ਫ਼ੋਟੋ

By

Published : Jul 8, 2019, 10:00 AM IST

ਨਵੀਂ ਦਿੱਲੀ: ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੂੰ ਰਾਹੁਲ ਗਾਂਧੀ 'ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨੀ ਮਹਿੰਗੀ ਪੈ ਗਈ ਹੈ ਜਿਸ ਦੇ ਵਿਰੁੱਧ ਦਿੱਲੀ ਕਾਂਗਰਸ ਕਮੇਟੀ ਨੇ ਜੰਮ ਕੇ ਪ੍ਰਦਰਸ਼ਨ ਕੀਤਾ ਹੈ। ਰੋਸ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਨੇਤਾ ਰਾਜੇਸ਼ ਲਿਲੋਠਿਆ ਨੇ ਵਰਕਰਾਂ ਨਾਲ ਮਿਲ ਕੇ ਪੰਡਾਰਾ ਰੋਡ 'ਤੇ ਸਵਾਮੀ ਦੇ ਘਰ ਦੇ ਬਾਹਰ ਮਾਰਚ ਕੱਢਿਆ ਤੇ ਸਵਾਮੀ ਦਾ ਪੁਤਲਾ ਵੀ ਸਾੜਿਆ।

ਵੇਖੋ ਵੀਡੀਓ

ਰਾਜੇਸ਼ ਲਿਲੋਠਿਆ ਨੇ ਕਿਹਾ ਕਿ ਸੁਬਰਾਮਨੀਅਮ ਸਵਾਮੀ ਨੇ ਜੋ ਗ਼ਲਤ ਭਾਸ਼ਾ ਦੀ ਵਰਤੋਂ ਕਰ ਕੇ ਰਾਹੁਲ ਗਾਂਧੀ 'ਤੇ ਟਿੱਪਣੀ ਕੀਤੀ ਹੈ, ਉਸ ਵਿਰੁੱਧ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀ ਲੀਗ਼ਲ ਟੀਮ ਸੁਬਰਾਮਨੀਅਮ ਸਵਾਮੀ ਨੂੰ ਨੋਟਿਸ ਜਾਰੀ ਕਰੇਗੀ।

ਇਹ ਵੀ ਪੜ੍ਹੋ: ਸੁਬਰਾਮਨੀਅਮ ਸਵਾਮੀ ਦੇ ਮੁੜ ਵਿਗੜੇ ਬੋਲ, ਕੇਸ ਦਰਜ

ਰਾਜੇਸ਼ ਲਿਲੋਠੀਆ ਨੇ ਕਿਹਾ ਕਿ ਜੇਕਰ ਇਸ ਲਈ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਮੁਆਫ਼ੀ ਨਾ ਮੰਗੀ ਤਾਂ ਉਨ੍ਹਾਂ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਮਾਣਹਾਨੀ ਕਰਨਾ ਹੈ ਜਿਸ ਲਈ ਉਹ 24 ਘੰਟਿਆਂ ਦੇ ਅੰਦਰ ਮੁਆਫ਼ੀ ਮੰਗਣ।

ABOUT THE AUTHOR

...view details