ਪੰਜਾਬ

punjab

ETV Bharat / bharat

ਕਾਂਗਰਸ ਸ਼ਿਵ ਸੈਨਾ ਨੂੰ ਸਮਰਥਨ ਦੇਵੇਗੀ: ਸੂਤਰ - ਕਾਂਗਰਸ ਨੇ ਸ਼ਿਵ ਸੈਨਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਸੂਤਰਾਂ ਮੁਤਾਬਕ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੇ ਲਈ ਕਾਂਗਰਸ ਨੇ ਸ਼ਿਵ ਸੇਨਾ ਨੂੰ ਬਾਹਰੋ ਸਮਰਥਨ ਦੇਣ ਲਈ ਤਿਆਰ ਹੋ ਗਈ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ।

ਫ਼ੋਟੋ

By

Published : Nov 11, 2019, 7:51 PM IST

ਨਵੀਂ ਦਿੱਲੀ: ਮਹਾਰਾਸ਼ਟਰ 'ਚ ਸਿਆਸੀ ਉਥਲ-ਪੁਥਲ ਦੇ ਵਿਚਕਾਰ ਕਾਂਗਰਸ ਸ਼ਿਵ ਸੈਨਾ ਅਤੇ ਐਨਸੀਪੀ ਦਾ ਸਮਰਥਨ ਕਰੇਗੀ। ਸੁਤਰਾਂ ਮੁਤਾਬਕ ਕਾਂਗਰਸ ਨੇ ਸ਼ਿਵ ਸੈਨਾ ਨੂੰ ਬਾਹਰੋ ਸਮਰਥਨ ਦੇਣ ਲਈ ਤਿਆਰ ਹੋ ਗਈ ਹੈ।

ਇਸ ਵਿਚਕਾਰ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਜਿਸ ਨਾਲ ਹੀ ਸੂਬੇ ਵਿੱਚ ਸ਼ਿਵ ਸੇਨਾ, ਕਾਂਗਰਸ ਅਤੇ ਐੱਨਸੀਪੀ ਗਠਜੋੜ ਦੀ ਸਰਕਾਰ ਬਣਾਉਣ ਦਾ ਰਾਹ ਸਾਫ਼ ਹੁੰਦਾ ਨਜਰ ਆ ਰਿਹਾ ਹੈ।

ਫ਼ੋਟੋ

ਜਾਣਕਾਰੀ ਮੁਤਾਬਕ ਸ਼ਿਵ ਸੈਨਾ ਨੂੰ ਬਾਹਰੋ ਸਮਰਥਨ ਦੇਣ ਦੇ ਬਦਲੇ ਕਾਂਗਰਸ ਨੇ ਵਿਧਾਨ ਸਭਾ 'ਚ ਸਪੀਕਰ ਦਾ ਅਹੁਦਾ ਦੇਣ ਦੀ ਸ਼ਰਤ ਰੱਖੀ ਹੈ। ਉੱਥੇ ਹੀ ਆਦਿੱਤਿਆ ਠਾਕਰੇ, ਏਕਨਾਥ ਸ਼ਿੰਦੇ ਅਤੇ ਸ਼ਿਵ ਸੈਨਾ ਦੇ ਹੋਰ ਨੇਤਾਵਾਂ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸਾਰੀ ਨਾਲ ਮੁੰਬਈ ਵਿੱਚ ਮੁਲਾਕਾਤ ਕੀਤੀ ਹੈ।

ਫ਼ੋਟੋ

ਦੱਸਦਈਏ ਕਿ ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਦੀਆਂ 56 ਸੀਟਾਂ ਹਨ ਜਦਕਿ ਐਨਸੀਪੀ ਅਤੇ ਕਾਂਗਰਸ ਕੋਲ 54 ਅਤੇ 44 ਸੀਟਾਂ ਹਨ। ਸੂਬੇ ਵਿਚ ਸਰਕਾਰ ਬਣਾਉਣ ਲਈ ਬਹੁਮਤ ਸਾਬਤ ਕਰਨ ਲਈ ਘੱਟੋ ਘੱਟ 145 ਵਿਧਾਇਕਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ।

ABOUT THE AUTHOR

...view details