ਨਵੀਂ ਦਿੱਲੀ: ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਸੰਘਰਸ਼, ਇਤਿਹਾਸ ਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨੂੰ ਲੈ ਕੇ 'ਧਰੋਹਰ' ਨਾਮ ਦੀ ਇੱਕ ਵੀਡੀਓ ਲੜੀ ਦੀ ਸ਼ੁਰੂਆਤ ਕੀਤੀ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਜ਼ਾਦੀ ਦਿਵਸ ਦੇ ਮੌਕੇ ਇਸ ਵੀਡੀਓ ਲੜੀ ਦੀ ਸ਼ੁਰੂਆਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ।
ਕਾਂਗਰਸ ਨੇ 'ਧਰੋਹਰ' ਵੀਡੀਓ ਲੜੀ ਦੀ ਕੀਤੀ ਸ਼ੁਰੂਆਤ - ਧਰੋਹਰ
ਆਜ਼ਾਦੀ ਦੇ ਲਈ ਆਪਣੇ ਸੰਘਰਸ਼ਾਂ, ਰਾਸ਼ਟਰ ਦੇ ਲਈ ਯੋਗਦਾਨ ਨੂੰ ਲੈ ਕੇ ਕਾਂਗਰਸ ਪਾਰਟੀ ਨੇ 'ਧਰੋਹਰ' ਨਾਮ ਦੀ ਇੱਕ ਵੀਡੀਓ ਲੜੀ ਦੀ ਸ਼ੁਰੂਆਤ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਰਾਹੁਲ ਗਾਂਧੀ ਨੇ ਖੁਦ ਟਵੀਟ ਕਰ ਕੇ ਦਿੱਤੀ।
ਤਸਵੀਰ
ਉਨ੍ਹਾਂ ਨੇ ਟਵੀਟ ਕੀਤਾ ਕਿ 'ਕਾਂਗਰਸ ਦੀ ਵਿਰਾਸਤ, ਦੇਸ਼ ਦੀ ਵਿਰਾਸਤ', ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰੋਹਨ ਗੁਪਤਾ ਦੁਆਰਾ ਜਾਰੀ ਬਿਆਨ ਅਨੁਸਾਰ ਕਾਂਗਰਸ ਨੇ ਆਜ਼ਾਦੀ ਇਸ ਦੇ ਇਤਿਹਾਸ ਅਤੇ ਆਜ਼ਾਦੀ ਦੇ 70 ਸਾਲਾਂ ਵਿੱਚ ਹੀ ਭਾਰਤ ਨੂੰ ਇੱਕ ਵੱਡੀ ਸ਼ਕਤੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਸੰਘਰਸ਼ ਵਿੱਢਿਆ ਹੈ। ਇਸੇ ਯੋਗਦਾਨ ਨੂੰ ਲੈ ਕੇ ਵੀਡੀਓ ਲੜੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲੜੀ ਵਿੱਚ ਕਾਂਗਰਸ ਦੇ 135 ਸਾਲਾਂ ਦੇ ਇਤਿਹਾਸ ਤੇ ਵਿਰਾਸਤ ਦੇ ਬਾਰੇ ਵਿੱਚ ਜ਼ਿਕਰ ਕੀਤਾ ਜਾਵੇਗਾ।