ਨਵੀਂ ਦਿੱਲੀ: ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਅੱਤਵਾਦ ਦੇ ਵਿਰੁੱਧ ਅੰਤਰਰਾਸ਼ਟਰੀ ਲੜਾਈ ਵਿੱਚ ਇਹ ਇੱਕ ਦੁੱਖਦ ਦਿਨ ਹੈ। ਅੱਤਵਾਦ ਦੇ ਵਿਰੁੱਧ ਚੱਲ ਰਹੀ ਇਸ ਲੜਾਈ ਵਿੱਚ ਚੀਨ-ਪਾਕਿ ਦੇ ਗਠਜੋੜ ਨੇ ਮੁੜ ਸੱਟ ਪਹੁੰਚਾਈ ਹੈ।"
ਸੁਰਜੇਵਾਲਾ ਨੇ ਟਵੀਟ ਵਿੱਚ ਲਿਖਿਆ ਹੈ ਕਿ, ' 56 ਇੰਚ ਦੀ ਹਗਪਲੋਮੇਸੀ ( ਗਲੇ ਮਿਲਣ ਦੀ ਕੂਟਨੀਤੀ) ਤੋਂ ਬਾਅਦ ਵੀ ਚੀਨ-ਪਾਕਿ ਦਾ ਗਠਜੋੜ ਭਾਰਤ ਲਈ ਮੁਸੀਬਤ ਬਣ ਗਿਆ ਹੈ। ਇਹ ਸਭ ਮੋਦੀ ਸਰਕਾਰ ਦੀ ਫੇਲ ਹੋਈ ਵਿਦੇਸ਼ ਨੀਤੀ ਦਾ ਨਤੀਜਾ ਹੈ।'
ਕਾਂਗਰਸ ਨੇ ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸਵਾਲ
ਕਾਂਗਰਸ ਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਦੀਆਂ ਕੋਸ਼ਿਸ਼ਾਂ 'ਚ ਚੀਨ ਵੱਲੋਂ ਅੜੰਗਾ ਪਾਏ ਜਾਣ 'ਤੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ 'ਤੇ ਸਵਾਲ ਚੁੱਕੇ ਹਨ। ਕਾਂਗਰਸ ਨੇ ਸੰਯੁਕਤ ਰਾਸ਼ਟਰ ਦੀ ਇਸ ਕਾਰਵਾਈ ਵਿੱਚ ਰੋੜੇ ਅਟਕਾਉਂਣ ਲਈ ਚੀਨ ਅਤੇ ਪਾਕਿਸਤਾਨ ਦੀ ਵੀ ਆਲੋਚਨਾ ਕੀਤੀ ਹੈ।
ਕਾਂਗਰਸ ਨੇ ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸਵਾਲ
ਦੱਸਣਯੋਗ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਦੇ ਜੈਸ਼-ਏ-ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨੇ ਜਾਣ ਲਈ ਭਾਰਤ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਨੂੰ ਮੁੜ ਵੱਡਾ ਝਟਕਾ ਲਗਾ ਹੈ।
ਬੀਤੇ ਬੁੱਧਵਾਰ ਨੂੰ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿੱਚ ਉਸ ਨੂੰ ਵਿਸ਼ਵ ਅੱਤਵਾਦੀ ਐਲਾਨੇ ਜਾਣ ਉੱਤੇ ਰੋਕ ਲਗਾ ਦਿੱਤੀ ਹੈ। ਸੰਯੁਕਤ ਰਾਸ਼ਟਰ ਦੇ ਇੱਕ ਸਫ਼ੀਰ ਨੇ ਦੱਸਿਆ ਕਿ ਇਤਰਾਜ਼ ਪ੍ਰਗਟ ਕਰਨ ਲਈ 10 ਕਾਰਜਕਾਰੀ ਦਿਨਾਂ ਦਾ ਸਮਾਂ ਸੀ। ਸਮਾਂ ਖ਼ਤਮ ਹੋਣ ਤੋਂ ਠੀਕ ਪਹਿਲੇ ਚੀਨ ਨੇ ਪ੍ਰਸਤਾਵ ਦੀ ਜਾਂਚ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ।