ਪਣਜੀ: ਗੋਆ ਦੀ ਰਾਜਨੀਤਕ ਸਥਿਤੀ ਵਿੱਚ ਤੇਜੀ ਨਾਲ ਬਦਲਾਅ ਹੋ ਰਿਹਾ ਹੈ। ਕਾਂਗਰਸ ਪਾਰਟੀ ਗੋਆ ਵਿੱਚ ਖ਼ੁਦ ਦੀ ਸਰਕਾਰ ਬਣਾਉਣ ਦੀ ਦਾਵੇਦਾਰੀ ਪੇਸ਼ ਕਰ ਰਹੀ ਹੈ।
ਕਾਂਗਰਸ ਨੇ ਗੋਆ 'ਚ ਸਰਕਾਰ ਬਣਾਉਣ ਦਾ ਕੀਤਾ ਦਾਵਾ - Govt. in Goa
ਗੋਆ 'ਚ ਮੁੜ ਰਾਜਨੀਤਿਕ ਸੰਕਟ ਵੱਧਦਾ ਜਾ ਰਿਹਾ ਹੈ। ਕਾਂਗਰਸ ਨੇ ਗੋਆ ਵਿੱਚ ਆਪਣੀ ਸਰਕਾਰ ਬਣਾਉਣ ਲਈ ਦਾਵਾ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ।
ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਮਨੋਹਰ ਪਰਿਕਰ ਦੀ ਸਰਕਾਰ ਕੋਲ ਬਹੁਮਤ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਵੱਲੋਂ ਰਾਜਪਾਲ ਨੂੰ ਇੱਕ ਚਿੱਠੀ ਭੇਜੀ ਗਈ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਵਿਧਾਇਕ ਫ੍ਰਾਂਸੀਸ ਡਿਸੂਜ਼ਾ ਦੀ ਮੌਤ ਤੋਂ ਬਾਅਦ ਭਾਜਪਾ ਦੇ ਕੋਲ ਸਿਰਫ਼ 13 ਵਿਧਾਇਕ ਰਹਿ ਗਏ ਹਨ। ਲਿਹਾਜਾ ਹੁਣ ਕਾਂਗਰਸ ਨੂੰ ਗੋਆ ਵਿੱਚ ਸਰਕਾਰ ਬਣਾਏ ਜਾਣ ਦਾ ਮੌਕਾ ਦਿੱਤਾ ਜਾਵੇ।
ਦੱਸਣਯੋਗ ਹੈ ਕਿ ਗੋਆ ਵਿਖੇ ਕਾਂਗਰਸ ਸਭ ਤੋਂ ਵੱਡਾ ਰਾਜਨੀਤਕ ਦਲ ਹੈ। ਕਾਂਗਰਸ ਕੋਲ ਇਥੇ 14 ਵਿਧਾਇਕ ਹਨ ਅਤੇ ਭਾਜਪਾ ਕੋਲ 13 ਵਿਧਾਇਕ ਹਨ। ਮਾਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ 3, ਗੋਆ ਫਾਰਵਡ ਪਾਰਟੀ ਦੇ ਵੀ 3 ਅਤੇ ਹੋਰਨਾਂ ਦੇ 3 ਵਿਧਾਇਕ ਹਨ।