ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ ਤਮਿਲਨਾਡੂ ਦੌਰਾ - Tamil Nadu
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕੀਤਾ ਤਮਿਲਨਾਡੂ ਦੌਰਾ। ਸਟੇਲਾ ਮੈਰਿਸ ਕਾਲਜ ਦੀਆਂ ਵਿਦਿਆਰਥਣਾਂ ਨੂੰ ਕੀਤਾ ਸੰਬੋਧਨ।
ਰਾਹੁਲ ਗਾਂਧੀ
ਚੇਨੱਈ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਤਮਿਲਨਾਡੂ ਦੌਰੇ ਦੌਰਾਨ ਸਟੇਲਾ ਮੈਰਿਸ ਕਾਲਜ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਪਹਿਲੀ ਵਿਦਿਆਰਥਣ ਨੇ ਰਾਹੁਲ ਗਾਂਧੀ ਨੂੰ 'ਸਰ' ਕਹਿ ਕੇ ਸਵਾਲ ਕੀਤਾ ਰਾਹੁਲ ਨੇ ਵਿਦਿਆਰਥਣ ਨੂੰ ਟੋਕਦਿਆਂ ਕਿਹਾ ਕਿ ਮੈਨੂੰ 'ਸਰ' ਕਹਿਣ ਦੀ ਥਾਂ ਸਿਰਫ਼ 'ਰਾਹੁਲ' ਕਹਿ ਕੇ ਬੁਲਾਓ।
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਹੁਲ ਚੌਕਸੀ, ਨੀਰਵ ਮੋਦੀ ਤੇ ਵਿਜੇ ਮਾਲਿਆ ਵਿੱਚ ਇੱਕ ਸਮਾਨਤਾ ਹੈ ਕਿ ਸਾਰੇ ਦੇਸ਼ ਛੱਡ ਕੇ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਵਿਚਾਰਧਾਰਾ ਦੀ ਲੜਾਈ ਚਲ ਰਹੀ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 2019 ਵਿੱਚ ਸਰਕਾਰ ਬਣਨ 'ਤੇ ਅਸੀਂ ਮਹਿਲਾ ਰਾਖ਼ਵਾਂਕਰਨ ਦਾ ਮਤਾ ਪਾਸ ਕਰਾਂਗੇ। ਇਸ ਦੇ ਨਾਲ ਹੀ 33 ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਰਖਾਂਗੇ।