ਪੰਜਾਬ

punjab

ETV Bharat / bharat

ਲੋਕ ਸਭਾ 'ਚ ਦਿੱਲੀ ਹਿੰਸਾ 'ਤੇ ਬੋਲੇ ਅਮਿਤ ਸ਼ਾਹ: ਸਾਜ਼ਿਸ਼ ਤਹਿਤ ਭੜਕਾਏ ਗਏ ਸਨ ਦੰਗੇ - ਦਿੱਲੀ ਹਿੰਸਾ

ਦਿੱਲੀ ਹਿੰਸਾ ਮਾਮਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਹੋਈ ਬਹਿਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਜਵਾਬ। ਸ਼ਾਹ ਨੇ ਕਿਹਾ ਕਿ ਇਹ ਦੰਗੇ ਸਾਜ਼ਿਸ਼ ਦੇ ਤਹਿਤ ਭੜਕਾਏ ਗਏ ਸਨ।

amit shah
ਦਿੱਲੀ ਹਿੰਸਾ ਮਾਮਲਿਆਂ 'ਤੇ ਅਮਿਤ ਸ਼ਾਹ ਦਾ ਵਿਰੋਧੀਆਂ ਨੂੰ ਜਵਾਬ

By

Published : Mar 11, 2020, 7:57 PM IST

Updated : Mar 11, 2020, 8:57 PM IST

ਨਵੀਂ ਦਿੱਲੀ: ਦਿੱਲੀ ਹਿੰਸਾ ਮਾਮਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਬਹਿਸ ਹੋਈ। ਇਸ ਮਾਮਲੇ 'ਤੇ ਵਿਰੋਧੀਆਂ ਨੇ ਭਾਜਪਾ 'ਤੇ ਜੰਮ ਕੇ ਨਿਸ਼ਾਨੇ ਸਾਧੇ। ਜਿਸ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਦੰਗੇ ਸਾਜ਼ਿਸ਼ ਦੇ ਤਹਿਤ ਭੜਕਾਏ ਗਏ ਸਨ। ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਹਿੰਸਾ ਭੜਕਾਉਣ ਲਈ ਉੱਤਰ ਪ੍ਰਦੇਸ਼ ਤੋਂ 300 ਤੋਂ ਵੀ ਜ਼ਿਆਦਾ ਲੋਕ ਆਏ ਸਨ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਜ਼ਰੂਰ ਕੋਈ ਵੱਡੀ ਸਾਜ਼ਿਸ਼ ਹੈ।

ਲੋਕ ਸਭਾ 'ਚ ਦਿੱਲੀ ਹਿੰਸਾ 'ਤੇ ਬੋਲੇ ਅਮਿਤ ਸ਼ਾਹ

ਜਾਣੋ, ਬਹਿਸ ਦੇ ਜਵਾਬ ਵਿੱਚ ਅਮਿਤ ਸ਼ਾਹ ਵੱਲੋਂ ਕਹੀਆਂ ਗਈ ਕੁੱਝ ਮੁੱਖ ਗੱਲਾਂ।

⦁ ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਦਿੱਲੀ ਹਿੰਸਾ ਮਾਮਲਿਆਂ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਨ੍ਹਾਂ ਪਰਿਵਾਰਾਂ ਲਈ ਅਫ਼ਸੋਸ ਦਾ ਪ੍ਰਗਟਾਵਾ ਕੀਤਾ।

⦁ ਅਮਿਤ ਸ਼ਾਹ ਨੇ ਕਿਹਾ ਕਿ 25 ਫਰਵਰੀ ਤੋਂ ਬਾਅਦ ਹਿੰਸਾ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਅਤੇ ਇਨ੍ਹਾਂ ਦੰਗਿਆਂ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

⦁ ਸ਼ਾਹ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਇਨ੍ਹਾਂ ਦੰਗਿਆਂ ਦੌਰਾਨ ਪੁਲਿਸ ਦੀ ਭੂਮਿਕਾ 'ਤੇ ਸਵਾਲ ਚੁੱਕੇ ਜਾ ਰਹੇ, ਪਰ ਪੁਲਿਸ ਇਨ੍ਹਾਂ ਘਟਨਾਵਾਂ ਦੌਰਾਨ ਗ੍ਰਾਊਂਡ 'ਤੇ ਮੌਜੂਦ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਜਲਦ ਆਪਣੀ ਰਿਪੋਰਟ ਸੌਂਪੇਗੀ।

⦁ ਇਸ ਦੇ ਨਾਲ ਹੀ ਸ਼ਾਹ ਨੇ ਕਿਹਾ ਕਿ ਦਿੱਲੀ ਪੁਲਿਸ ਨੇ 36 ਘੰਟਿਆਂ ਦੇ ਅੰਦਰ ਹੀ ਸਥਿਤੀ 'ਤੇ ਕਾਬੂ ਪਾ ਲਿਆ ਸੀ।

⦁ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਇਸ ਲਈ ਨਹੀਂ ਕੀਤਾ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੇ ਕੰਮ ਵਿੱਚ ਕੋਈ ਵਿਘਨ ਨਾ ਆਵੇ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਇਸ ਲਈ ਨਹੀਂ ਕੀਤਾ ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੇ ਕੰਮ ਵਿੱਚ ਕੋਈ ਵਿਘਨ ਨਾ ਆਵੇ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਪੁਲਿਸ ਦੇ ਨਾਲ ਹਾਲਾਤਾਂ ਨੂੰ ਮੌਨੀਟਰ ਕਰ ਰਹੇ ਸਨ ਅਤੇ ਉਨ੍ਹਾਂ ਨੇ ਐਨਐਸਏ ਅਜੀਤ ਡੋਭਾਲ ਨੂੰ ਉੱਥੇ ਜਾਣ ਲਈ ਕਿਹਾ ਸੀ।

⦁ ਸ਼ਾਨ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਵੀਡੀਓ ਫੂਟੇਜ ਹੈ ਤਾਂ ਉਹ ਪੁਲਿਸ ਨੂੰ ਮੇਲ ਕਰਨ, ਜਿਸ ਤੋਂ ਬਾਅਦ ਉਨ੍ਹਾਂ ਕੋਲ ਹਜ਼ਾਰਾਂ ਵੀਡੀਓਜ਼ ਆਈਆਂ ਹਨ।

⦁ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ 1100 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ 40 ਟੀਮਾਂ ਦਾ ਗਠਨ ਕੀਤਾ ਹੈ ਤੇ ਇਨ੍ਹਾਂ ਲੋਕਾਂ ਦੀ ਪਛਾਣ 'ਫੇਸ ਰੈਕਗਨਿਸ਼ਨ ਸਾਫਟਵੇਅਰ' ਰਾਹੀਂ ਕੀਤੀ ਗਈ ਹੈ।

ਲੋਕ ਸਭਾ 'ਚ ਦਿੱਲੀ ਹਿੰਸਾ 'ਤੇ ਬੋਲੇ ਅਮਿਤ ਸ਼ਾਹ

⦁ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਹਿੰਸਾ ਮਾਮਲੇ ਵਿੱਚ ਹੁਣ ਤੱਕ 700 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 49 ਮਾਮਲੇ ਆਰਮਜ਼ ਐਕਟ ਤਹਿਤ ਦਰਜ ਕੀਤੇ ਗਏ ਹਨ ਤੇ 153 ਦੇ ਕਰੀਬ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਸ਼ਾਹ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਸਬੰਧੀ 'ਪੀਸ ਕਮੇਟੀ' ਦੀਆਂ 650 ਤੋਂ ਵੱਧ ਬੈਠਕਾਂ ਹੋ ਚੁੱਕੀਆਂ ਹਨ।

⦁ ਸ਼ਾਹ ਨੇ ਕਿਹਾ ਕਿ ਸਰਕਾਰ ਇਹ ਗੱਲ ਯਕੀਨੀ ਬਣਾ ਰਹੀ ਹੈ ਕਿਸੇ ਵੀ ਨਿਰਦੋਸ਼ ਵਿਅਕਤੀ ਉੱਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਤੇ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

⦁ ਗ੍ਰਹਿ ਮੰਤਰੀ ਨੇ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਵੱਡੇ ਪੱਧਰ 'ਤੇ ਹੋਏ ਦੰਗੇ ਬਿਨਾਂ ਕਿਸੇ ਸਾਜ਼ਿਸ ਤੋਂ ਸੰਭਵ ਨਹੀਂ ਹਨ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉੱਤਰੀ ਪੱਛਮੀ ਦਿੱਲੀ ਵਿੱਚ ਦੰਗਾਈਆਂ ਦੀ ਆਰਥਿਕ ਮਦਦ ਕਰਨ ਦੇ ਦੋਸ਼ ਤਹਿਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

⦁ ਸ਼ਾਹ ਨੇ ਕਿਹਾ ਕਿ ਇਹ ਦੰਗੇ ਭੜਕਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

⦁ ਅੰਤ ਵਿੱਚ ਸ਼ਾਹ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਅਪਰਾਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਪਾਰਟੀ ਨਾਲ ਸਬੰਧਤ ਹੋਣ।

ਜਿਸ ਸਮੇਂ ਗ੍ਰਹਿ ਮੰਤਰੀ ਸਦਨ 'ਚ ਦਿੱਲੀ ਹਿੰਸਾ 'ਤੇ ਜਵਾਬ ਦੇ ਰਹੇ ਸਨ ਕਾਂਗਰਸੀ ਸਾਂਸਦਾਂ ਨੇ ਵਾਕਆਉਟ ਕਰ ਦਿੱਤਾ।

Last Updated : Mar 11, 2020, 8:57 PM IST

ABOUT THE AUTHOR

...view details