ਜੈਪੁਰ: ਰਾਜਸਥਾਨ ਵਿੱਚ ਚੱਲ ਰਿਹਾ ਸਿਆਸੀ ਡਰਾਮਾ ਤਾਂ ਖ਼ਤਮ ਹੁੰਦਾ ਵਿਖਾਈ ਦੇ ਰਿਹਾ ਹੈ ਪਰ ਸੂਬੇ ਦੇ ਕਾਂਗਰਸ ਦੀ ਅਦਰੂਨੀ ਤਲਖ਼ੀ ਅਜੇ ਬਣੀ ਹੋਈ ਹੈ। ਮੰਗਲਵਾਰ ਦੇਰ ਰਾਤ ਜੈਸਲਮੇਰ ਵਿੱਚ ਗੋਈ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਵਿੱਚ ਕੁਝ ਵਿਧਾਇਕਾਂ ਨੇ ਪਾਇਲਟ ਗੁੱਟ ਦੇ ਵਿਧਾਇਕਾਂ ਦੀ ਵਾਪਸੀ ਦਾ ਵਿਰੋਧ ਕੀਤਾ ਹੈ ਜਿਸ ਤੋਂ ਬਾਅਦ ਬੈਠਕ ਵਿੱਚ ਮੌਜੂਦ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਨੇ ਵਿਧਾਇਕਾਂ ਨੂੰ ਸ਼ਾਂਤ ਕਰਵਾਇਆ ਅਤੇ ਇੱਕਜੁੱਟ ਰਹਿਣ ਦੀ ਗੱਲ ਆਖੀ ਹੈ।
ਸੋਮਵਾਰ ਨੂੰ ਦਿੱਲੀ ਅਤੇ ਜੈਪੁਰ ਵਿੱਚ ਹੋਏ ਸਿਆਸੀ ਡਰਾਮੇ ਦੇ ਬਾਅਦ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਮੰਗਲਵਾਰ ਨੂੰ ਜੈਸਲਮੇਰ ਪੁੱਜੇ। ਵਿਧਾਇਕ ਦਲ ਦੀ ਬੈਠਕ ਵਿੱਚ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੂਬਾ ਪ੍ਰਧਾਨ ਅਵਿਨਾਸ਼ ਪਾਂਡੇ, ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਵਿੱਚ ਮੀਟਿੰਗ ਤਕਰੀਬਨ 45 ਮਿੰਟ ਚਰਚਾ ਹੋਈ ਜਿਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਬੈਠਕ ਦੇ ਦੌਰਾਨ ਕਈ ਵਿਧਾਇਕਾਂ ਨੇ ਪਾਇਲਟ ਗਰੁੱਪ ਦੀ ਵਾਪਸੀ ਦਾ ਵਿਰੋਧ ਕੀਤਾ, ਵਿਧਾਇਕਾਂ ਨੇ ਇਸ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਕੀਤਾ। ਵਿਧਾਇਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਵਿਧਾਇਕਾਂ ਨੂੰ ਵਾਪਸ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ, ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਹੇ ਹਨ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗੀ। ਅਜਿਹੇ ਮਾਹੌਲ ਵਿੱਚ ਮੁੱਖ ਮੰਤਰੀ ਗਹਿਲੋਤ ਨੇ ਸਾਰਿਆਂ ਨੂੰ ਸਾਂਤ ਕਰਵਾਇਆ ਅਤੇ ਕਿਹਾ ਕਿ ਆਲਾਕਮਾਨ ਜੋ ਫ਼ੈਸਲਾ ਹੈ ਉਹ ਸਾਰਿਆਂ ਨੂੰ ਸਵਿਕਾਰ ਕਰਨ ਹੋਵਗਾ। ਇਸ ਦੇ ਨਾਲ ਹੀ ਕਿਹਾ ਕਿ ਵਿਧਾਨਸਭਾ ਨੂੰ ਆਉਣ ਵਾਲੇ ਸਤਰ ਵਿੱਚ ਸਾਰਿਆਂ ਨੂੰ ਇਕਜੁਟ ਹੋ ਕੇ ਰਹਿਣਾ ਹੋਵੇਗਾ।
ਗਹਿਲੋਤ ਨੇ ਕਿਹਾ ਕਿ ਇਹ ਸਮਾਂ ਇਕਜੁਟ ਹੋ ਕੇ ਸਰਕਾਰ ਬਚਾਉਣ ਦਾ ਹੈ। ਉੱਥੇ ਹੀ ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਨੇ ਕਿਹਾ ਕਿ ਜੋ ਮਾੜੇ ਹਾਲਾਤ ਵਿੱਚ ਪਾਰਟੀ ਨਾਲ ਖੜ੍ਹੇ ਰਹੇ ਹਨ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਵਿਧਾਇਕਾਂ ਦੀ ਵਾਪਸੀ ਦਾ ਵਿਰੋਧ ਕਰ ਰਹੇ ਵਿਧਾਇਕਾਂ ਨੂੰ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਹ ਸਾਡੇ ਦਰਵਾਜ਼ੇ ਤੇ ਆਏ ਹਨ, ਮਨਾ ਨਹੀਂ ਕਰ ਸਕਦੇ।
ਇਸ ਪੂਰੀ ਮੀਟਿੰਗ ਤੋਂ ਬਾਅਦ ਜੋ ਗੱਲ ਵੇਖੀ ਜਾ ਰਹੀ ਹੈ ਉਹ ਇਹ ਹੈ ਕਿ ਕਾਂਗਰਸ ਦੇ ਕੁਝ ਵਿਧਾਇਕ ਬਾਗ਼ੀ ਹੋਏ ਵਿਧਾਇਕਾਂ ਦੀ ਵਾਪਸੀ ਤੇ ਇਤਰਾਜ਼ ਜ਼ਾਹਰ ਕਰ ਰਹੇ ਹਨ। ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਇਹ ਦੋਵੇਂ ਧੜੇ ਮਿਲ ਕੇ ਕੰਮ ਕਰਨਗੇ ਜਾਂ ਫਿਰ ਮੁੜ ਤੋਂ ਸਿਆਸੀ ਡਰਾਮੇਬਾਜ਼ੀ ਸ਼ੁਰੂ ਹੋਵੇਗੀ।