ਪੰਜਾਬ

punjab

ETV Bharat / bharat

ਚੀਨ ਭਾਰਤ ਤੇ ਨੇਪਾਲ ਵਿਚਾਲੇ ਪਾੜਾ ਪਾਉਣ ਦੀ ਕਰ ਰਿਹੈ ਕੋਸ਼ਿਸ਼: ਕਾਂਗਰਸੀ ਆਗੂ

ਅਧੀਰ ਰੰਜਨ ਚੌਧਰੀ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਚੀਨ ਤੋਂ ਪ੍ਰਸਾਰਿਤ ਸੰਦੇਸ਼ਾਂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਨੇਪਾਲ ਦਾ ਦੁਸ਼ਮਣ ਹੈ।

ਅਧੀਰ ਰੰਜਨ ਚੌਧਰੀ
ਅਧੀਰ ਰੰਜਨ ਚੌਧਰੀ

By

Published : Jun 21, 2020, 3:37 PM IST

ਨਵੀਂ ਦਿੱਲੀ: ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਚੀਨ, ਨੇਪਾਲ ਵਿੱਚ ਭਾਰਤ ਖ਼ਿਲਾਫ਼ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਭਾਰਤ ਵਿਰੁੱਧ ਗ਼ਲਤ ਸੰਦੇਸ਼ ਦੇਣ ਲਈ ਐਫਐਮ ਰੇਡੀਓ ਸਮੇਤ ਸਾਰੇ ਉਪਲਬਧ ਡਿਜੀਟਲ ਅਤੇ ਹੋਰ ਪਲੇਟਫਾਰਮਾਂ ਦੀ ਵਰਤੋਂ ਕਰ ਰਿਹਾ ਹੈ।

ਐਤਵਾਰ ਨੂੰ ਅਧੀਰ ਰੰਜਨ ਚੌਧਰੀ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਚੀਨ ਤੋਂ ਪ੍ਰਸਾਰਿਤ ਸੰਦੇਸ਼ਾਂ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਨੇਪਾਲ ਦਾ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਚਾਹੀਦਾ ਹੈ

ਚੌਧਰੀ ਨੇ ਇਕ ਹੋਰ ਟਵੀਟ ਵਿਚ ਕਿਹਾ, "ਨੇਪਾਲ ਸਾਡਾ ਗੁਆਂਢੀ ਹੈ, ਸਾਡਾ ਪਰਿਵਾਰ ਹੈ, ਅਸੀਂ ਸਦੀਆਂ ਤੋਂ ਦੋਸਤ ਹਾਂ, ਚੀਨ ਆਪਣੇ ਸਵਾਰਥਾਂ ਕਾਰਨ ਨੇਪਾਲ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਹੈ।"

ਦੱਸਣਯੋਗ ਹੈ ਕਿ ਨੇਪਾਲ ਨੇ ਹਾਲ ਹੀ ਵਿੱਚ ਇੱਕ ਨਵਾਂ ਰਾਜਨੀਤਿਕ ਨਕਸ਼ਾ ਪਾਸ ਕੀਤਾ ਹੈ। ਨੇਪਾਲ ਵਿੱਚ ਸੰਵਿਧਾਨਕ ਸੋਧ ਦੇ ਇਸ ਅਭਿਆਸ ਤੋਂ ਬਾਅਦ ਦੇਸ਼ ਦੇ ਨਵੇਂ ਰਾਜਨੀਤਿਕ ਨਕਸ਼ੇ ਵਿੱਚ ਨੇਪਾਲ ਨੇ ਭਾਰਤ ਦੀ ਲਿਪੁਲੇਖ ਅਤੇ ਕਾਲਾਪਾਣੀ ਨੂੰ ਆਪਣਾ ਖੇਤਰ ਦੱਸਿਆ ਹੈ। ਹਾਲਾਂਕਿ, ਭਾਰਤ ਨੇ ਇਸ 'ਤੇ ਇਤਰਾਜ਼ ਜਤਾਇਆ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਟਿੱਪਣੀ ਕਰਦਿਆਂ ਕਿਹਾ ਸੀ ਕਿ ਨੇਪਾਲ ਦੇ ਨਾਲ ਭਾਰਤ ਦਾ ਰੋਟੀ ਅਤੇ ਬੇਟੀ ਦਾ ਸਬੰਧ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਗ਼ਲਤਫਹਿਮੀ ਹੋ ਰਹੀ ਹੈ ਤਾਂ ਦੋਵੇਂ ਦੇਸ਼ ਆਪਸੀ ਗੱਲਬਾਤ ਰਾਹੀਂ ਇਸ ਦਾ ਹੱਲ ਕੱਢਣਗੇ।

ABOUT THE AUTHOR

...view details