ਪੰਜਾਬ

punjab

ETV Bharat / bharat

ਕਾਂਗਰਸ ਦੇ ਦਿੱਗਜ਼ ਨੇਤਾ ਦਾ ਵਿਵਾਦਤ ਬਿਆਨ, 'ਕਾਂਗਰਸ ਪਹਿਲਾਂ ਵਾਂਗ ਨਹੀਂ ਰਹੀ ਹੁਣ ਭਟਕ ਗਈ'

ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਵਾਦਤ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਭੁਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਪਹਿਲਾਂ ਵਾਂਗ ਨਹੀਂ ਰਹੀ ਹੁਣ ਉਹ ਭਟਕ ਗਈ ਹੈ।

ਫ਼ੋਟੋ।

By

Published : Aug 18, 2019, 10:18 PM IST

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ਼ ਨੇਤਾ ਭੁਪੇਂਦਰ ਸਿੰਘ ਹੁੱਡਾ ਨੇ ਕੇਂਦਰ ਸਰਕਾਰ ਦੇ ਧਾਰਾ 370 ਹਟਾਉਣ ਦੇ ਫ਼ੈਸਲਾ ਦਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਨੇਤਾ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਤੇ ਸਮਰਥਨ ਕਰ ਚੁੱਕੇ ਹਨ।

ਹਰਿਆਣਾ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਇਸ ਦੌਰਾਨ ਕਾਂਗਰਸ ਦੇ ਨੇਤਾ ਦਾ ਉਹ ਬਿਆਨ ਕਾਂਗਰਸ ਲਈ ਆਉਣ ਵਾਲੀਆਂ ਚੋਣਾਂ ਲਈ ਸਹੀ ਨਹੀਂ ਹੈ। ਰੋਹਤਕ ਵਿੱਚ ਰੈਲੀ ਦੌਰਾਨ ਭੁਪੇਂਦਰ ਸਿੰਘ ਆਪਣੀ ਹੀ ਪਾਰਟੀ ਤੋਂ ਨਾਰਾਜ਼ ਜਾਪ ਰਹੇ ਸਨ। ਇਸ ਦੌਰਾਨ ਇਹ ਵੀ ਕਹਿ ਦਿੱਤਾ, ਕਾਂਗਰਸ ਹੁਣ ਭਟਕ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਧਾਰਾ 370 ਦੇ ਮੁੱਦੇ 'ਤੇ ਭਟਕ ਗਈ ਹੈ ਅਸੀਂ ਦੇਸ਼ਹਿੱਤ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ।

ਹੁੱਡਾ ਨੇ ਕਿਹਾ ਕਿ ਕਾਂਗਰਸ ਪਹਿਲਾਂ ਵਾਲੀ ਨਹੀਂ ਰਹੀ ਹੈ ਹੁਣ ਉਹ ਭਟਕ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਸਾਥੀਆਂ ਨੇ ਇਸ ਦਾ ਵਿਰੋਧ ਕੀਤਾ ਹੈ ਪਰ ਜਦੋਂ ਸਵਾਲ ਦੇਸ਼ਭਗਤੀ ਦਾ ਅਤੇ ਆਤਮ ਸਨਮਾਨ ਦਾ ਹੈ ਤਾਂ ਉਹ ਕਿਸੇ ਨਾਲ ਵੀ ਸਮਝੌਤਾ ਨਹੀਂ ਕਰਨਗੇ। ਇਸ ਲਈ ਉਨ੍ਹਾਂ 370 ਦਾ ਸਾਥ ਦਿੱਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਹਿ ਦਿੱਤਾ ਹੈ ਕਿ ਉਹ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਕੇ ਇਸ ਰੈਲੀ ਵਿੱਚ ਆਏ ਹਨ, ਉਹ ਲੋਕਾਂ ਦੀ ਲੜਾਈ ਲਈ ਕੋਈ ਵੀ ਫ਼ੈਸਲੇ ਲੈ ਸਕਦੇ ਹਨ। ਹੁੱਡਾ ਨੇ ਇਹ ਵੀ ਕਹਿ ਦਿੱਤਾ ਕਿ ਉਹ ਪਾਰਟੀ ਨਹੀਂ ਛੱਡਣਗੇ ਪਰ 13 ਵਿਧਾਇਕਾਂ ਦਾ ਇੱਕ ਕਮੇਟੀ ਬਣਾਉਣਗੇ ਜੋ ਭਵਿੱਖ ਬਾਰੇ ਫ਼ੈਸਲਾ ਕਰੇਗੀ।

ABOUT THE AUTHOR

...view details