ਰੋਹਤਕ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਉੱਥੇ ਹੀ ਸੂਬੇ ਦੇ ਦੋ ਵਾਰ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਨੇ ਪੂਰੇ ਪਰਿਵਾਰ ਦੇ ਨਾਲ ਸਾਂਗੀ ਪਿੰਡ ਵਿੱਚ ਜਾ ਕੇ ਵੋਟ ਪਾਈ।
ਭੁਪਿੰਦਰ ਸਿੰਘ ਹੁੱਡਾ ਨੇ ਪਰਿਵਾਰ ਸਮੇਤ ਪਾਈ ਵੋਟ, ਜਿੱਤ ਲਈ ਮੰਦਰ ਵਿੱਚ ਕੀਤੀ ਪੂਜਾ
ਸੂਬੇ ਦੇ ਦੋ ਵਾਰ ਮੁੱਖ ਮੰਤਰੀ ਰਹੇ ਭੁਪਿੰਦਰ ਸਿੰਘ ਹੁੱਡਾ ਨੇ ਪੂਰੇ ਪਰਿਵਾਰ ਨਾਲ ਵੋਟ ਪਾਈ। ਵੋਟ ਤੋਂ ਪਹਿਲਾ ਹੁੱਡਾ ਨੇ ਮੰਦਰ ਵਿੱਚ ਜਾ ਕੇ ਪੂਜਾ ਕੀਤੀ।
ਵੋਟ ਪਾਉਣ ਤੋਂ ਪਹਿਲਾ ਭੁਪਿੰਦਰ ਸਿੰਘ ਹੁੱਡਾ ਆਪਣੀ ਜਿੱਤ ਦੀ ਅਰਦਾਸ ਕਰਨ ਲਈ ਮੰਦਰ ਪਹੁੰਚੇ। ਵੋਟ ਕਰਨ ਤੋਂ ਬਾਅਦ ਹੁੱਡਾ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ ਅਤੇ ਕਾਂਗਰਸ ਦੀ ਹੀ ਸਰਕਾਰ ਬਣੇਗੀ। ਉੱਥੇ ਹੀ ਸਾਇਕਲ ਉੱਤੇ ਵੋਟ ਪਾਉਣ ਮਤਦਾਨ ਕੇਂਦਰ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਦੇ ਹੋਏ ਹੁੱਡਾ ਨੇ ਕਿਹਾ ਕਿ ਪਹਿਲੇ 5 ਸਾਲ ਤਾਂ ਖੱਟਰ ਹੈਲੀਕਾਪਟਰ ਤੋਂ ਨਹੀਂ ਉੱਤਰੇ, ਉਨ੍ਹਾਂ ਨੇ ਕਿਹਾ ਕਿ ਸਭ ਜੂਮਲੇ ਹੈ ਖੱਟਰ ਦੇ।
ਹਰਿਆਣਾ ਵਿੱਚ 90 ਵਿਧਾਨ ਸਭਾ ਸਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਦੁਪਹਿਰ 12 ਵਜੇ ਤੱਕ ਹਰਿਆਣੇ ਵਿੱਚ 23.53 ਫ਼ੀਸਦੀ ਮਤਦਾਨ ਹੋਇਆ ਹੈ। ਚੋਣ ਵਿੱਚ ਕਿਸ ਦੀ ਜਿੱਤ ਹੁੰਦੀ ਹੈ ਇਸ ਦਾ ਐਲਾਨ 24 ਅਕਤੂਬਰ ਨੂੰ ਕੀਤਾ ਜਾਵੇਗਾ।