ਨਵੀਂ ਦਿੱਲੀ: ਹਿਜਬੁਲ ਮੁਜਾਹਿਦੀਨ ਦੇ ਮੁਖੀ ਰਿਆਜ਼ ਨਾਇਕੋ ਨੂੰ ਮਾਰਨ ਅਤੇ ਸੁਰੱਖਿਆ ਬਲਾਂ ਨਾਲ ਨਿਆਂ ਕਰਨ 'ਤੇ ਕਾਂਗਰਸ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਨਿਰਦੋਸ਼ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਹਮੇਸ਼ਾ ਸਜ਼ਾ ਮਿਲਣੀ ਚਾਹੀਦੀ ਹੈ।
ਗਾਂਧੀ ਨੇ ਟਵੀਟ ਕਰ ਲਿਖਿਆ, ਮੈਂ ਆਪਣੇ ਸੁਰੱਖਿਆ ਬਲਾਂ ਨੂੰ ਰਿਆਜ਼ ਨਾਇਕੋ ਨੂੰ ਮਾਰਨ 'ਤੇ ਵਧਾਈ ਦਿੰਦਾ ਹਾਂ। ਨਿਰਦੋਸ਼ ਲੋਕਾਂ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਬਿਨ੍ਹਾਂ ਸਜ਼ਾ ਦਿੱਤੇ ਨਹੀਂ ਛੱਡਿਆ ਜਾ ਸਕਦਾ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਬਹਾਦਰ ਸੈਨਾ ਦੇ ਜਵਾਨਾਂ ਅਤੇ ਸਮੁੱਚੀਆਂ ਹਥਿਆਰਬੰਦ ਬਲਾਂ ਦੀ ਸ਼ਲਾਘਾ ਕਰਦੀ ਹੈ ਜੋ ਕੋਰੋਨਵਾਇਰਸ ਮਹਾਂਮਾਰੀ ਦੇ ਬਾਵਜੂਦ ਆਈਐਸਆਈ ਅਤੇ ਪਾਕਿਸਤਾਨ ਸਰਕਾਰ ਵੱਲੋਂ ਭੇਜੇ ਜਾ ਰਹੇ ਅੱਤਵਾਦੀਆਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਪਾਕਿਸਤਾਨ ਅਤੇ ਆਈਐਸਆਈ ਵੱਲੋਂ ਜਿਸ ਤਰੀਕੇ ਨਾਲ ਭੇਜਿਆ ਜਾ ਰਿਹਾ ਹੈ, ਉਹ ਸਭ ਨੂੰ ਪਤਾ ਹੈ।