ਪੰਜਾਬ

punjab

ETV Bharat / bharat

ਕਰਨਾਟਰ ਸਰਕਾਰ ਮੁਸ਼ਕਿਲ 'ਚ ਫ਼ਸੀ, 10 ਵਿਧਾਇਕ ਪੁੱਜੇ ਮੁੰਬਈ - MLA resign

ਕਰਨਾਟਕ 'ਚ ਜਨਤਾ ਦਲ ਸੈਕੂਲਰ (ਜੇਡੀਐੱਸ)-ਕਾਂਗਰਸ ਸਰਕਾਰ ਦੀ ਸਥਿਤੀ ਡਾਂਵਾਡੋਲ ਹੋ ਗਈ ਹੈ, ਹੁਣ ਤੱਕ ਦੋਹਾਂ ਪਾਰਟੀਆਂ ਦੇ 13 ਵਿਧਾਇਕ ਕਰਨਾਟਕ ਦੇ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵਿੱਚ ਜਾ ਕੇ ਅਸਤੀਫ਼ਾ ਦੇ ਚੁੱਕੇ ਹਨ। ਇਨ੍ਹਾਂ 'ਚੋਂ 10 ਵਿਧਾਇਕ ਮੁੰਬਈ ਪਹੁੰਚੇ ਹਨ।

ਫ਼ੋਟੋ

By

Published : Jul 7, 2019, 11:41 AM IST

ਨਵੀਂ ਦਿੱਲੀ: ਕਰਨਾਟਕ ਵਿੱਚ ਜਨਤਾ ਦਲ ਸੈਕੂਲਰ (ਜੇਡੀਐੱਸ) -ਕਾਂਗਰਸ ਦੇ 13 ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਜਿਨ੍ਹਾਂ 'ਚੋਂ 10 ਵਿਧਾਇਕ ਕਾਂਗਰਸ ਤੇ 3 ਵਿਧਾਇਕ (ਜੇਡੀਐੱਸ) ਦੇ ਹਨ। ਕਰਨਾਟਕ 'ਚ ਇੱਕ ਵਾਰ ਫਿਰ 'ਰਿਜਾਰਟ ਰਾਜਨੀਤੀ' ਵਾਪਸ ਆ ਗਈ ਹੈ ਤੇ ਅਸਤੀਫ਼ਾ ਦੇਣ ਵਾਲੇ ਵਿਧਾਇਕਾਂ 'ਚੋਂ 10 ਵਿਧਾਇਕ ਸਨਿੱਚਰਵਾਰ ਨੂੰ ਮੁੰਬਈ ਲਈ ਰਵਾਨਾ ਹੋ ਗਏ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੀਆਂ ਉਮੀਦਾਂ ਨੂੰ ਬੂਰ, ਮਾਨਸੂਨ ਨੇ ਦਿੱਤੀ ਦਸਤਕ

ਹੁਣ ਤੱਕ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਮਨਜੂਰ ਨਹੀਂ ਕੀਤੇ ਗਏ ਤੇ ਕੁਝ ਵਿਧਾਇਕਾਂ ਦੇ ਅਸਤੀਫ਼ੇ ਪਾੜ ਦਿੱਤੇ ਹਨ। ਇਸ ਬਾਰੇ ਵਿਧਾਨ ਸਭਾ ਦੇ ਪ੍ਰਧਾਨ ਨੇ ਕਿਹਾ ਕਿ ਉਹ ਮੰਗਲਵਾਰ ਤੋਂ ਪਹਿਲਾਂ ਕੋਈ ਫ਼ੈਸਲਾ ਨਹੀਂ ਸੁਣਾ ਸਕਦੇ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਛੁੱਟੀ ਹੈ ਤੇ ਸੋਮਵਾਰ ਨੂੰ ਉਹ ਮੌਜੂਦ ਨਹੀਂ ਹੋਣਗੇ।

ਇਨ੍ਹਾਂ ਵਿਧਾਇਕਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਹ ਵਿਧਾਇਕ ਮੁੰਬਈ ਦੇ ਇੱਕ ਹੋਟਲ ਵਿੱਚ ਰੁੱਕ ਸਕਦੇ ਹਨ। ਭਾਜਪਾ ਦੇ ਸੂਬਾਈ ਪ੍ਰਧਾਨ ਬੀਐਸ ਯੇਦੀਯੁਰੱਪਾ ਨੇ ਇਕ ਪੱਤਰ ਵਿਚ ਕਿਹਾ, "ਮੈਨੂੰ ਤੇ ਮੇਰੀ ਪਾਰਟੀ ਨੂੰ ਹੋਰਨਾਂ ਵਿਰੋਧੀ ਪਾਰਟੀਆਂ ਦੇ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।" ਉਨ੍ਹਾਂ ਨੇ ਕਿਹਾ, "ਮੈਂ ਮੀਡੀਆ ਰਿਪੋਰਟਾਂ ਵਿੱਚ ਸੁਣਿਆ ਹੈ ਕਿ ਕਾਂਗਰਸ ਅਤੇ ਜਨਤਾ ਦਲ ਦੇ ਵਿਧਾਇਕਾਂ ਨੇ ਆਪਣੀਆਂ ਵਿਧਾਨ ਸਭਾ ਸੀਟਾਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੈਂਬਰਸ਼ਿਪ ਮੁਹਿੰਮ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ, "ਮੈਂ ਇੱਕ ਗੱਲ ਕਹਿ ਸਕਦਾ ਹਾਂ ਕਿ ਲੋਕ ਚੋਣਾਂ ਲਈ ਤਿਆਰ ਨਹੀਂ ਹਨ, ਚੋਣਾਂ ਸਰਕਾਰੀ ਖ਼ਜਾਨੇ 'ਤੇ ਬੋਝ ਹਨ।"

ABOUT THE AUTHOR

...view details