ਨਵੀਂ ਦਿੱਲੀ: ਕਾਂਗਰਸ ਵੱਲੋਂ ਟਵੀਟਰ ਅਕਾਉਂਟ ਪ੍ਰੋਫਾਈਲ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਲਗਾਉਣ ਕਰਕੇ ਭਾਜਪਾ ਅਤੇ ਕਾਂਗਰਸ ਵਿੱਚ ਸਿਆਸੀ ਜੰਗ ਮੁੜ ਸ਼ੁਰੂ ਹੋ ਗਈ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਟਵੀਟਰ ਪ੍ਰੋਫਾਈਲ ਉੱਤੇ ਚੋਣ ਨਿਸ਼ਾਨ ਪੰਜੇ ਦੀ ਤਸਵੀਰ ਲਗੀ ਸੀ। ਫੋਟੋ ਬਦਲੇ ਜਾਣ ਦੇ ਨਾਲ -ਨਾਲ ਕਾਂਗਰਸ ਨੇ ਲੋਕਾਂ ਕੋਲੋਂ ਵੋਟ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਕਾਂਗਰਸ ਨੇ ਫੋਟੋ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਵਿਸ਼ਾ ਦਿੱਤਾ ਹੈ-who killed Gandhi ji ? (ਗਾਂਧੀ ਜੀ ਨੂੰ ਕਿਸਨੇ ਮਾਰਿਆ) ਇਸ ਵੀਡੀਓ ਵਿੱਚ ਇੱਕ ਬਲੈਕ ਐਂਡ ਵਾਈਹਟ ਤਸਵੀਰ ਦਿਖਾਈ ਗਈ ਹੈ। ਇਸ ਵਿੱਚ ਨਥੂਰਾਮ ਗੋਡਸੇ ਮਹਾਤਮਾ ਗਾਂਧੀ ਜੀ ਦੇ ਸਾਹਮਣੇ ਹੱਥ ਵਿੱਚ ਪਿਸਤੌਲ ਲੈ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿੱਚ ਲੋਕਾਂ ਕੋਲੋਂ ਇਹ ਪੁੱਛਿਆ ਗਿਆ ਹੈ ਕਿ ਉਹ ਗਾਂਧੀ ਜੀ ਬਾਰੇ ਕੀ ਸੋਚਦੇ ਹਨ।