ਨਵੀਂ ਦਿੱਲੀ: ਚਾਂਦਨੀ ਚੌਕ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਆਪਣੀ ਵੋਟ ਭੁਗਤਾਈ। ਇਸ ਦੌਰਾਨ ਜਦੋਂ ਅਲਕਾ ਵੋਟ ਪਾਉਣ ਤੋਂ ਬਾਅਦ ਬਾਹਰ ਆਈ ਤਾਂ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਉਸ ਨਾਲ ਬਦਸਲੂਕੀ ਕੀਤੀ ਜਿਸ ਕਾਰਨ ਅਲਕਾ ਲਾਂਬਾ ਨੇ ਉਸ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਵਰਕਰ ਪਿੱਛੇ ਹਟ ਕੇ ਫਰਾਰ ਹੋ ਗਿਆ।
'ਆਪ' ਵਰਕਰ ਦੀ ਬਦਸਲੂਕੀ 'ਤੇ ਅਲਕਾ ਲਾਂਬਾ ਨੇ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼ - ਕਾਂਗਰਸੀ ਉਮੀਦਵਾਰ ਅਲਕਾ ਲਾਂਬਾ
ਨਵੀਂ ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਦੌਰਾਨ ਵਰਕਰ ਪਿੱਛੇ ਹਟ ਕੇ ਫਰਾਰ ਹੋ ਗਿਆ।
ਕਾਂਗਰਸੀ ਉਮੀਦਵਾਰ ਅਲਕਾ ਲਾਂਬਾ
'ਆਪ' ਵਰਕਰ ਦੀ ਬਦਸਲੂਕੀ 'ਤੇ ਅਲਕਾ ਲਾਂਬਾ ਨੇ ਥੱਪੜ ਮਾਰਨ ਦੀ ਕੀਤੀ ਕੋਸ਼ਿਸ਼
ਭੱਦੀਆਂ ਟਿੱਪਣੀਆਂ ਦਾ ਦੋਸ਼
ਖ਼ਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਅਲਕਾ ਲਾਂਬਾ 'ਤੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ ਜਿਸ ਤੋਂ ਬਾਅਦ ਲਾਂਬਾ ਨੇ ਉਸ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਇਸ ਤੋਂ ਬਚ ਨਿਕਲਿਆ। ਹੁਣ ਇਸ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ।
Last Updated : Feb 8, 2020, 12:19 PM IST