ਪੰਜਾਬ

punjab

ETV Bharat / bharat

ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ 27 ਉਮੀਦਵਾਰਾਂ ਚੌਥੀ ਸੂਚੀ ਜਾਰੀ - fourth list

ਲੋਕ ਸਭਾ ਚੋਣਾਂ-2019 ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 27 ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਇਸ ਮੁਤਾਬਕ ਕਈ ਵੱਡੇ ਨੇਤਾਵਾਂ ਨੂੰ ਟਿਕਟ ਦਿੱਤੇ ਗਏ ਹਨ।

ਲੋਕ ਸਭਾ ਚੋਣਾਂ : ਕਾਂਗਰਸ ਵੱਲੋਂ 27 ਉਮੀਦਵਾਰਾਂ ਚੌਥੀ ਸੂਚੀ ਜਾਰੀ

By

Published : Mar 17, 2019, 3:08 PM IST

ਨਵੀਂ ਦਿੱਲੀ : ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਹੈ। ਜਾਰੀ ਕੀਤੀ ਗਈ ਇਸ ਚੌਥੀ ਸੂਚੀ ਵਿੱਚ 27 ਉਮੀਦਵਾਰਾਂ ਦੇ ਨਾਂਅ ਐਲਾਨੇ ਗਏ ਹਨ।
ਦਿੱਲੀ ਵਿਖੇ ਸੋਨੀਆ ਗਾਂਧੀ ਦੇ ਘਰ ਕਾਂਗਰਸ ਕੇਂਦਰੀ ਚੋਣ ਸਮਿਤੀ ਦੀ ਬੈਠਕ ਕੀਤੀ ਗਈ ਸੀ। ਕਾਂਗਰਸ ਦੀ ਚੋਣ ਸਮਿਤੀ ਦੀ ਘੰਟਿਆਂ ਤੱਕ ਚਲੀ ਇਸ ਬੈਠਕ ਤੋਂ ਪਾਰਟੀ ਨੇ ਅਰੁਣਾਚਲ ਪ੍ਰਦੇਸ਼,ਛੱਤੀਸਗੜ੍ਹ,ਕੇਰਲ,ਉੱਤਰ ਪ੍ਰਦੇਸ਼ ਅਤੇ ਅੰਡੋਮਾਨ-ਨਿਕੋਬਾਰ ਦੀਆਂ ਸੀਟਾਂ ਲਈ 27 ਉਮੀਵਾਰਾਂ ਦੀ ਲਿਸਟ ਜਾਰੀ ਕੀਤੀ। ਇਸ ਵਿੱਚ ਕਈ ਵੱਡੇ ਨੇਤਾਵਾਂ ਦਾ ਨਾਂਅ ਸ਼ਾਮਲ ਹਨ।

ਸ਼ਸ਼ੀ ਥਰੂਰ ਨੂੰ ਮਿਲਿਆ ਟਿਕਟ :
ਦੱਸਣਯੋਗ ਹੈ ਕਿ ਪਾਰਟੀ ਨੇ ਸ਼ਸ਼ੀ ਥਰੂਰ ਨੂੰ ਵੀ ਇਸ ਲਿਸਟ ਵਿੱਚ ਸ਼ਾਮਲ ਕੀਤਾ ਹੈ। ਥਰੂਰ ਨੂੰ ਕੇਰਲ ਦੇ ਤਿਰੁਵੰਤਪੁਰਮ ਤੋਂ ਟਿਕਟ ਦਿੱਤਾ ਗਿਆ ਹੈ। ਚੋਣ ਸਮਿਤੀ ਦੀ ਇਸ ਬੈਠਕ ਵਿੱਚ ਐਮ ਰਾਮਚੰਦਰਨ, ਪੀਐਲ ਪੁਨੀਆ, ਰਮੇਸ਼ ਚੇਨੀਤੱਲਾ ,ਭੁਪੇਸ਼ ਬੇਘਲ ਅਤੇ ਹੋਰ ਕਈ ਵੱਡੇ ਨੇਤਾ ਸ਼ਾਮਲ ਹੋਏ।

ABOUT THE AUTHOR

...view details