ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨੇ ਵਿੰਨ੍ਹੇ ਹਨ। ਪਾਰਟੀ ਨੇ ਸੰਵਿਧਾਨ ਦੀ ਇੱਕ ਕਾਪੀ ਪ੍ਰਧਾਨ ਮੰਤਰੀ ਨੂੰ ਭੇਜੀ ਹੈ ਅਤੇ ਕਿਹਾ ਕਿ ਜੇ ਉਨ੍ਹਾਂ ਨੂੰ ਦੇਸ਼ ਵੰਡਣ ਤੋਂ ਸਮਾਂ ਮਿਲ ਜਾਵੇ ਤਾਂ ਉਹ ਇਸ ਨੂੰ ਪੜ੍ਹ ਲੈਣ।
ਕਾਂਗਰਸ ਨੇ PM ਮੋਦੀ ਨੂੰ ਭੇਜੀ ਸੰਵਿਧਾਨ ਦੀ ਕਾਪੀ, ਕਿਹਾ ਦੇਸ਼ ਵੰਡਣ ਤੋਂ ਸਮਾਂ ਮਿਲੇ ਤਾਂ ਇਸ ਨੂੰ ਜ਼ਰੂਰ ਪੜ੍ਹੋ - ਸੰਵਿਧਾਨ ਦੀ ਕਾਪੀ
ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦੇ ਹੋਏ ਕਾਂਗਰਸ ਪਾਰਟੀ ਨੇ ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਵਿਧਾਨ ਦੀ ਇੱਕ ਕਾਪੀ ਭੇਜੀ ਹੈ ਅਤੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਦੇਸ਼ ਵੰਡਣ ਤੋਂ ਕੁਝ ਸਮਾਂ ਮਿਲ ਜਾਵੇ ਤਾਂ ਉਹ ਇਸ ਨੂੰ ਜ਼ਰੂਰ ਪੜਨ।
ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਮੁਖੀ ਰੋਹਨ ਗੁਪਤਾ ਦੇ ਮੁਤਾਬਕ ਸੰਵਿਧਾਨ ਦੀ ਇੱਕ ਕਾਪੀ 'ਐਮਾਜ਼ੌਨ' ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜੀ ਗਈ ਹੈ। ਪਾਰਟੀ ਨੇ ਸੰਵਿਧਾਨ ਦੀ ਕਾਪੀ ਦੀ ਰਸੀਦ ਪ੍ਰਧਾਨ ਮੰਤਰੀ ਨੂੰ ਸਾਂਝੀ ਕਰਦੇ ਹੋਏ ਟਵੀਟ ਕੀਤਾ, "ਪਿਆਰੇ ਪ੍ਰਧਾਨ ਮੰਤਰੀ, ਸੰਵਿਧਾਨ ਦੀ ਇੱਕ ਕਾਪੀ ਜਲਦੀ ਹੀ ਤੁਹਾਡੇ ਕੋਲ ਪਹੁੰਚ ਰਹੀ ਹੈ। ਜੇ ਤੁਹਾਨੂੰ ਦੇਸ਼ ਨੂੰ ਵੰਡਣ ਤੋਂ ਕੁਝ ਸਮਾਂ ਮਿਲ ਜਾਂਦਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਪੜ੍ਹੋ।" ਵਿਰੋਧੀ ਪਾਰਟੀ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੀਏਏ ਵਿੱਚ ਸੰਵਿਧਾਨ ਦੀ ਧਾਰਾ 14 ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਗਈ ਹੈ।
ਉੱਥੇ ਹੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਹੋਰ ਕਈ ਸੀਨੀਅਰ ਨੇਤਾਵਾਂ ਨੇ ਗਣਤੰਤਰ ਦਿਵਸ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।