ਪੰਜਾਬ

punjab

ETV Bharat / bharat

ਕਾਂਗਰਸੀ ਆਗੂ ਨੇ ਪ੍ਰਵਾਸੀਆਂ ਨੂੰ ਘਰ ਭੇਜਣ ਲਈ ਪੀਐਮ ਮੋਦੀ ਦੇ ਯਤਨਾਂ ਦੀ ਕੀਤੀ ਸ਼ਲਾਘਾ - ਅਧੀਰ ਰੰਜਨ ਚੌਧਰੀ

ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਹੋਰਨਾਂ ਸੂਬਿਆਂ 'ਚ ਫ਼ਸੇ ਲੋਕਾਂ ਨੂੰ ਵਾਪਸ ਲਿਆਉਣ ਦੀਆਂ ਪੀਐਮ ਮੋਦੀ ਦੀਆਂ ਸੁਹਿਰਦ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਚੌਧਰੀ ਨੇ ਵਿਸ਼ੇਸ਼ ਯਾਤਰੀ ਰੇਲ ਗੱਡੀਆਂ ਵਿੱਚ ਏਸੀ ਕੋਚ ਦੇ ਨਾਲ ਨਾਨ-ਏਸੀ ਕੋਚਾਂ ਨੂੰ ਵੀ ਸ਼ਾਮਲ ਕਰਨ ਦੀ ਬੇਨਤੀ ਕੀਤੀ ਕਿਉਂਕਿ ਆਮ ਯਾਤਰੀ ਉੱਚ ਕੀਮਤ ਵਾਲੀਆਂ ਟਿਕਟਾਂ ਖਰੀਦਣ 'ਚ ਅਸਮਰੱਥ ਹਨ।

ਅਧੀਰ ਰੰਜਨ ਚੌਧਰੀ
ਅਧੀਰ ਰੰਜਨ ਚੌਧਰੀ

By

Published : May 13, 2020, 8:03 PM IST

ਕੋਲਕਾਤਾ: ਇੱਕ ਪਾਸੇ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਰਹੀ ਹੈ, ਉੱਥੇ ਹੀ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਹੋਰਨਾਂ ਸੂਬਿਆਂ 'ਚ ਫ਼ਸੇ ਲੋਕਾਂ ਨੂੰ ਵਾਪਸ ਲਿਆਉਣ ਦੀਆਂ ਪੀਐਮ ਮੋਦੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ।

ਪੱਛਮੀ ਬੰਗਾਲ ਦੀ ਬਰਹਮਪੁਰ ਲੋਕ ਸਭਾ ਸੀਟ ਤੋਂ ਪੰਜ ਵਾਰ ਦੇ ਸੰਸਦ ਮੈਂਬਰ, ਚੌਧਰੀ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਰੇਲਵੇ ਟਿਕਟ ਦੀ ਕੀਮਤ ਨੂੰ ਘੱਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਇਸ ਨੂੰ ਮੁਫ਼ਤ ਨਹੀਂ ਕੀਤਾ ਜਾ ਸਕਦਾ ਤਾਂ ਇਹ ਤੱਥ ਸਾਹਮਣੇ ਰੱਖਦੇ ਹੋਏ ਕਿ ਬੇਰੁਜ਼ਗਾਰ ਮਜ਼ਦੂਰਾਂ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਫੈਸਲਾ ਲਿਆ ਜਾਣਾ ਚਾਹੀਦਾ ਹੈ।

ਚੌਧਰੀ ਨੇ ਪੱਤਰ ਵਿੱਚ ਲਿਖਿਆ, "ਮੈਂ ਘਰਾਂ ਤੋਂ ਦੂਰ ਫਸੇ ਵਿਅਕਤੀਆਂ, ਜਿਨ੍ਹਾਂ ਵਿੱਚ ਪ੍ਰਵਾਸੀ ਮਜ਼ਦੂਰ, ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ, ਵਿਦਿਆਰਥੀ, ਸ਼ਰਧਾਲੂ ਅਤੇ ਯਾਤਰੀ ਸ਼ਾਮਲ ਹਨ, ਨੂੰ 300 ਵਿਸ਼ੇਸ਼ ਰੇਲ ਗੱਡੀਆਂ ਦਾ ਐਲਾਨ ਕਰਕੇ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਵਾਪਸ ਭੇਜਣ ਦੇ ਤੁਹਾਡੇ ਸੁਹਿਰਦ ਯਤਨਾਂ ਦੀ ਸ਼ਲਾਘਾ ਕਰਦਾ ਹਾਂ।"

ਉਨ੍ਹਾਂ ਕਿਹਾ, "ਪ੍ਰਵਾਸੀ ਮਜ਼ਦੂਰ ਅਤੇ ਉਹ ਲੋਕ ਜਿਹੜੇ ਆਪਣੇ ਘਰ ਤੋਂ ਦੂਰ ਹਨ, ਨੂੰ ਹੁਣ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕਿਰਾਇਆ ਨਹੀਂ ਦੇ ਸਕਦੇ ਜੋ ਕਿ ਕਾਫ਼ੀ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ।"

ਇਸ ਤੋਂ ਇਲਾਵਾ ਚੌਧਰੀ ਨੇ ਵਿਸ਼ੇਸ਼ ਯਾਤਰੀ ਰੇਲ ਗੱਡੀਆਂ ਵਿੱਚ ਏਸੀ ਕੋਚ ਦੇ ਨਾਲ ਨਾਨ-ਏਸੀ ਕੋਚਾਂ ਨੂੰ ਵੀ ਸ਼ਾਮਲ ਕਰਨ ਦੀ ਬੇਨਤੀ ਕੀਤੀ ਕਿਉਂਕਿ ਆਮ ਯਾਤਰੀ ਉੱਚ ਕੀਮਤ ਵਾਲੀਆਂ ਟਿਕਟਾਂ ਖ਼ਰੀਦਣ 'ਚ ਅਸਮਰੱਥ ਹਨ।

ABOUT THE AUTHOR

...view details