ਕੋਲੰਬੋ: ਸ੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪਾਉਣ ਦੀ ਪ੍ਰਕਿਰਿਆਂ ਨੂੰ ਕੁਝ ਹੀ ਸਮਾਂ ਬਚਿਆ ਹੈ। ਮੁੱਖ ਧਾਰਾ ਅਤੇ ਸੋਸ਼ਲ ਮੀਡੀਆ ਦੋਵਾਂ 'ਤੇ ਧਿਆਨ ਕੇਂਦ੍ਰਤ ਹੈ, ਕਿਉਂਕਿ ਪ੍ਰਚਾਰ ਦੌਰਾਨ ਝੂਠੀਆਂ ਖ਼ਬਰਾਂ 'ਤੇ ਚਿੰਤਾ ਬਣੀ ਰਹੀ।
ਚੋਣਾਂ ਦੀ ਸ਼ੁਰੂਆਤ 'ਤੇ ਈਟੀਵੀ ਭਾਰਤ ਨੇ ਮਸ਼ਹੂਰ ਮੀਡੀਆ ਵਿਸ਼ਲੇਸ਼ਕ ਨਲਕਾ ਗੁਨਵਰਦਨੇ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕੀਤੀ, ਜਿਨ੍ਹਾਂ ਨੇ ਝੂਠੀਆਂ ਖ਼ਬਰਾਂ ਦੇ ਖ਼ਤਰੇ ਅਤੇ ਚੋਣਾਂ ਦੌਰਾਨ ਵੋਟਰਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ।
ਉਨ੍ਹਾਂ ਕਿਹਾ ਕਿ ਅਫ਼ਵਾਹਾਂ ਉੱਤੇ ਧਿਆਨ ਨਾ ਦਿੱਤਾ ਜਾਵੇ। ਗੁਨਵਰਦਨੇ ਨੇ ਦੱਸਿਆ ਕਿ ਹਾਲਾਂਕਿ ਚੋਣ ਪ੍ਰਚਾਰ ਦੌਰਾਨ ਖੁਦ ਦੇ ਉਮੀਦਵਾਰਾਂ ਨੂੰ ਸਹੀਂ ਤੇ ਵਿਰੋਧੀ ਧਿਰ ਦੇ ਉਮੀਦਵਾਰ ਬਾਰੇ ਝੂਠੇ ਦਾਅਵੇ ਅਕਸਰ ਕੀਤੇ ਜਾਂਦੇ ਹਨ, ਪਰ ਇਸ ਵਾਰ ਸਥਿੱਤੀ ਇਸ ਤੋਂ ਵੀ ਮਾੜੀ ਰਹੀ। ਖ਼ਾਸਕਰ ਨਸਲੀ ਅਤੇ ਘੱਟ ਗਿਣਤੀ ਭਾਈਚਾਰੇ ਨੂੰ ਵੰਡ ਵਧਾਉਣ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਹੋ ਜਿਹੇ ਹਾਲਾਤ ਈਸਟਰ ਬੰਬ ਧਮਾਕੇ ਤੋਂ ਬਾਅਦ ਦੇ ਚੱਲਦੇ ਤਣਾਅ ਨੂੰ ਹੋਰ ਵਧਾ ਸਕਦਾ ਹੈ।
ਸ੍ਰੀਲੰਕਾ ਦੇ ਸਮੁੱਚੇ ਮੀਡੀਆ ਲੈਂਡਸਕੇਪ ਦਾ ਵਰਣਨ ਕਰਦਿਆਂ, ਗੁਨਵਰਦਨੇ ਨੇ ਦੱਸਿਆ ਕਿ ਪ੍ਰਸਾਰਣ ਟੈਲੀਵੀਜ਼ਨ ਟਾਪੂ ਉੱਤੇ ਜਾਣਕਾਰੀ ਦਾ ਸਭ ਤੋਂ ਵੱਡਾ ਸਰੋਤ ਸੀ ਜਿਸ ਵਿੱਚ ਇੰਟਰਨੈਟ ਵੀ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਸੀ। ਉਨ੍ਹਾਂ ਕਿਹਾ ਕਿ, "ਸਭ ਤੋਂ ਵਧੀਆ ਰੇਟਿੰਗ ਵਾਲੇ ਪੰਜ ਚੈਨਲ ਸਾਰੇ ਪ੍ਰਾਈਵੇਟ ਚੈਨਲ ਹਨ। ਉਨ੍ਹਾਂ ਨੇ 2 ਮੁੱਖ ਉਮੀਦਵਾਰਾਂ ਵਿਚੋਂ ਇਕ ਦੀ ਹਿਮਾਇਤ ਕਰਨ ਦੀ ਚੋਣ ਕੀਤੀ ਹੈ। ਇਹ ਵੱਡੇ ਟੀਵੀ ਨੈਟਵਰਕਾਂ ਵਿਚਾਲੇ ਉਨੀਂ ਹੀ ਲੜਾਈ ਹੈ, ਜਿੰਨੀ ਉਮੀਦਵਾਰਾਂ ਵਿਚਾਲੇ ਲੜਾਈ ਹੈ।"