ਪੰਜਾਬ

punjab

ETV Bharat / bharat

ਉੱਤਰਪ੍ਰਦੇਸ਼: ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਖ਼ਿਲਾਫ਼ ਅਦਾਲਤ ’ਚ ਸ਼ਿਕਾਇਤ, ਜਾਣੋ ਕਿਉਂ?

ਪ੍ਰਤਾਪਗੜ੍ਹ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਖ਼ਿਲਾਫ਼ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਓਬਾਮਾ ’ਤੇ ਆਰੋਪ ਹੈ ਕਿ ਉਨ੍ਹਾਂ ਦੀ ਕਿਤਾਬ "ਏ ਪਰੋਮਿਸਡ ਲੈਂਡ" ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਮੁੱਖੀ ਰਾਹੁਲ ਗਾਂਧੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਇਤਰਾਜ਼ਯੋਗ ਟਿੱਪਣੀਆਂ ਹਨ।

By

Published : Nov 19, 2020, 7:11 PM IST

ਤਸਵੀਰ
ਤਸਵੀਰ

ਪ੍ਰਤਾਪਗੜ੍ਹ: ਜ਼ਿਲ੍ਹਾ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਖ਼ਿਲਾਫ਼ ਸਿਵਲ ਅਦਾਲਤ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਬਕਾ ਰਾਸ਼ਟਰਪਤੀ ਓਬਾਮਾ ’ਤੇ ਆਰੋਪ ਹੈ ਕਿ ਕਿ ਉਨ੍ਹਾਂ ਦੀ ਕਿਤਾਬ "ਏ ਪਰੋਮਿਸਡ ਲੈਂਡ" ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਮੁੱਖੀ ਰਾਹੁਲ ਗਾਂਧੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਕੀਤੀਆਂ ਗਈਆਂ ਟਿੱਪਣੀਆਂ ਇਤਰਾਜ਼ਯੋਗ ਹਨ। ਸਿਵਲ ਜੱਜ ਨੇ ਇਸ ਮਾਮਲੇ ਦੀ ਸੁਣਵਾਈ ਲਈ ਇੱਕ ਦਸੰਬਰ ਤਾਰੀਖ਼ ਤੈਅ ਕੀਤੀ ਹੈ।

ਕੀ ਹੈ ਪੂਰਾ ਮਾਮਲਾ?

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਖ਼ਿਲਾਫ਼ ਜ਼ਿਲ੍ਹੇੇ ਦੀ ਇੱਕ ਅਦਾਲਤ ’ਚ ਵਿਵਾਦ ਦਾਖ਼ਲ ਕਰਵਾਇਆ ਗਿਆ ਹੈ। ਸਿਵਲ ਜੱਜ ਵਿਨੀਤ ਯਾਦਵ ਨੇ ਇਸ ਮਾਮਲੇ ਦੀ ਸੁਣਵਾਈ ਲਈ ਇੱਕ ਦਸੰਬਰ ਤਾਰੀਖ਼ ਤੈਅ ਕੀਤੀ ਹੈ। ਇਹ ਪੂਰਾ ਮਾਮਲਾ ਬਰਾਕ ਓਬਾਮਾ ਦੀ ਕਿਤਾਬ ਨਾਲ ਜੁੜਿਆ ਹੈ। ਆਲ ਇੰਡਿਆ ਰੂਰਲ ਬਾਰ ਐਸ਼ੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਗਿਆਨ ਪ੍ਰਕਾਸ਼ ਸ਼ੁਕਲਾ ਨੇ ਬੁੱਧਵਾਰ ਨੂੰ ਇਹ ਮਾਮਲਾ ਦਾਖ਼ਲ ਕਰਵਾਇਆ ਹੈ, ਇਸ ’ਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਮੁੱਖੀ ਰਾਹੁਲ ਗਾਂਧੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਜੋ ਗੱਲਾਂ ਓਬਾਮਾ ਦੀ ਕਿਤਾਬ ਵਿੱਚ ਲਿਖੀਆਂ ਗਈਆਂ ਹਨ, ਉਹ ਭਾਰਤੀ ਗਣਤੰਤਰ ਦੀ ਲੋਕਤਾਂਤਰਿਕ ਪ੍ਰਣਾਲੀ ਲਈ ਇਤਰਾਜ਼ਯੋਗ ਹਨ। ਇਸ ਮਾਮਲੇ ’ਚ ਪੁਲਿਸ ਪ੍ਰਸ਼ਾਸ਼ਨ ਨੂੰ ਮੁੱਕਦਮਾ ਦਰਜ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਐੱਸਪੀ ਨੂੰ ਭੇਜੇ ਗਏ ਪੱਤਰ ’ਚ ਗਿਆਨ ਪ੍ਰਕਾਸ਼ ਸ਼ੁਕਲ ਨੇ ਓਬਾਮਾ ਖ਼ਿਲਾਫ਼ ਕੇਸ ਦਰਜ ਨਾ ਹੋਣ ਦੀ ਸੂਰਤ ’ਚ ਅਮਰੀਕੀ ਦੂਤਘਰ ਅੱਗੇ ਭੁੱਖ ਹੜਤਾਲ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।

ਬਰਾਕ ਨੇ ਕਿਤਾਬ ’ਚ ਲਿਖੀਆਂ ਇਹ ਗੱਲਾਂ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ "ਏ ਪਰੋਮਿਸਡ ਲੈਂਡ" ’ਚ ਭਾਰਤ ਦੀਆਂ ਕਈ ਰਾਜਨਿਤਿਕ ਪਾਰਟੀਆਂ ਅਤੇ ਨੇਤਾਵਾਂ ’ਤੇ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਇਸ ਕਿਤਾਬ ’ਚ ਸੋਨੀਆ ਗਾਂਧੀ, ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਬਾਰੇ ਕਈ ਅਜਿਹੀਆਂ ਗੱਲਾਂ ਲਿਖੀਆਂ ਹਨ, ਜਿਸ ਨਾਲ ਕਾਂਗਰਸ ਪਾਰਟੀ ’ਚ ਨਰਾਜ਼ਗੀ ਨਜ਼ਰ ਆ ਰਹੀ ਹੈ। ਬਰਾਕ ਦੀ ਇਸ ਕਿਤਾਬ ’ਚ ਦੁਨੀਆ ਦੇ ਹੋਰ ਮਾਮਲਿਆਂ ’ਤੇ ਵੀ ਲਿਖਿਆ ਗਿਆ ਹੈ। ਇਹ ਹੀ ਕਾਰਣ ਹੈ ਕਿ ਇਹ ਕਿਤਾਬ ਪਿਛਲੇ ਕੁਝ ਦਿਨਾਂ ਤੋਂ ਸੁਰਖ਼ੀਆਂ ’ਚ ਹੈ।

ABOUT THE AUTHOR

...view details