ਹੈਦਰਾਬਾਦ: ਲੱਦਾਖ ਦੀ ਗਲਵਾਨ ਘਾਟੀ ਵਿੱਚ ਸੋਮਵਾਰ ਰਾਤ ਨੂੰ ਭਾਰਤ ਤੇ ਚੀਨ ਦੇ ਸੈਨਿਕਾਂ ਦਰਮਿਆਨ ਹਿੰਸਕ ਝੜਪ ਹੋਈ ਸੀ। ਇਸ ਵਿੱਚ ਭਾਰਤੀ ਫ਼ੌਜ ਦੇ ਇੱਕ ਕਰਨਲ ਤੇ ਦੋ ਜਵਾਨ ਸ਼ਹੀਦ ਹੋ ਗਏ। ਇਸ ਵਿੱਚ ਇੱਕ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ 16 ਬਿਹਾਰ ਰੇਜਿਮੈਂਟ ਦੇ ਕਮਾਂਡਿੰਗ ਅਫ਼ਸਰ ਸੀ। ਉਨ੍ਹਾਂ ਦੇ ਨਾਲ ਝਾਰਖੰਡ ਦੇ ਕੁੰਦਨ ਕੁਮਾਰ ਤੇ ਹਵਲਦਾਰ ਪਲਾਨੀ ਵੀ ਸ਼ਹੀਦ ਹੋਏ।
ਕਰਨਲ ਸੰਤੋਸ਼ ਪਿਛਲੇ 18 ਮਹੀਨਿਆਂ ਤੋਂ ਲੱਦਾਖ 'ਚ ਭਾਰਤੀ ਸੀਮਾ ਦੀ ਸੁੱਰਖਿਆ ਵਿੱਚ ਤੈਨਾਤ ਸੀ। ਸੈਨਾ ਦੇ ਸੂਰਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਲੱਦਾਖ ਦੇ ਪੈਟਰੋਲਿੰਗ ਪੁਆਇੰਟ 14 'ਤੇ ਕਰਨਲ ਸੰਤੋਸ਼ ਤੇ 2 ਜਵਾਨਾਂ ਦੀ ਚੀਨ ਦੇ ਸੈਨਿਕਾਂ ਨਾਲ ਝੜਪ ਹੋਈ ਸੀ।
ਸ਼ਹੀਦ ਸੰਤੋਸ਼ ਬਾਬੂ ਤੇਲੰਗਾਨਾ ਦੇ ਸੂਰਿਆਪੇਟ ਦੇ ਰਹਿਣ ਵਾਲੇ ਸਨ। ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਬੇਟਾ ਤੇ ਇੱਕ ਬੇਟੀ ਹੈ। ਉਨ੍ਹਾਂ ਦੇ ਪਿਤਾ ਫਿਜ਼ਿਕਲ ਐਜੂਕੇਸ਼ਨ ਦੇ ਅਧਿਆਪਕ ਹਨ। ਸ਼ਹੀਦ ਕਰਨਲ ਸੰਤੋਸ਼ ਬਾਬੂ ਹੈਦਰਾਬਾਦ ਦੇ ਸੈਨਿਕ ਸਕੂਲ ਤੋਂ ਐਨਡੀਏ ਲਈ ਚੁਣੇ ਗਏ ਸੀ।