ਕੋਰਿਆ: ਛੱਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਦੇ ਕੇਨਯਾ ਆਸ਼ਰਮ ਦੀ ਸੁਪਰੀਡੈਂਟ ਸਮਿਤਾ ਸਿੰਘ ਅਤੇ ਉਸ ਦੇ ਅਧਿਆਪਕ ਪਤੀ ਨੂੰ ਕਲੈਕਟਰ ਡੋਮਨ ਸਿੰਘ ਨੇ ਮੁਅੱਤਲ ਕਰ ਦਿੱਤਾ ਹੈ।
ਦਰਅਸਲ, ਸੁਪਰੀਡੈਂਟ ਦੇ ਪਤੀ ਰੰਗਲਾਲ ਨੇ ਮਹਿਲਾ ਸਫਾਈ ਕਰਮਚਾਰੀ ਨਾਲ ਬਦਸਲੂਕੀ ਅਤੇ ਗ਼ਲਤ ਵਿਵਹਾਰ ਕੀਤਾ ਅਤੇ ਉਸ ਨੂੰ ਆਸ਼ਰਮ ਦੇ ਹੋਸਟਲ ਤੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਕਲੈਕਟਰ ਨੇ ਦੋਹਾਂ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਕੀ ਹੈ ਪੂਰਾ ਮਾਮਲਾ :
ਇਹ ਮਾਮਲਾ ਜ਼ਿਲ੍ਹੇ ਦੇ ਜਨਕਪੁਰ ਇਲਾਕੇ ਦਾ ਹੈ, ਇਥੇ 10 ਅਗਸਤ ਨੂੰ ਕੇਨਯਾ ਆਸ਼ਰਮ ਦੀ ਸੁਪਰੀਡੈਂਟ ਸਮਿਤਾ ਅਤੇ ਉਸ ਦੇ ਪਤੀ ਰੰਗਲਾਲ ਨੇ ਇੱਕ ਸਫਾਈ ਕਰਮਚਾਰੀ ਨਾਲ ਬਦਸਲੂਕੀ ਅਤੇ ਬੁਰਾ ਵਿਵਹਾਰ ਕੀਤਾ। ਇਸ ਦੇ ਨਾਲ ਹੀ ਦੋਹਾਂ ਮੁਲਜ਼ਮਾਂ ਨੇ ਸਫਾਈ ਕਰਮਚਾਰੀ ਚੰਦਰਕਾਂਤਾ ਨੂੰ ਘੜੀਸਦੇ ਹੋਏ ਆਸ਼ਰਮ ਦੇ ਹੋਸਟਲ ਤੋਂ ਬਾਹਰ ਸੁੱਟ ਦਿੱਤਾ। ਉਨ੍ਹਾਂ ਨੇ ਉਸ ਦੇ ਨਵਜਾਤ ਬੱਚੇ ਨੂੰ ਵੀ ਬਾਹਰ ਕੱਢ ਦਿੱਤਾ। ਇਸ ਦੌਰਾਨ ਕਿਸੇ ਨੇ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਚੰਦਰਕਾਂਤਾ ਨੇ ਇਸ ਘਟਨਾਂ ਜਾਣਕਾਰੀ ਪੁਲਿਸ ਨੂੰ ਦਿੰਦੇ ਹੋਏ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਜਦ ਇਸ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਕੁਲੈਕਟਰ ਡੋਮਨ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਨੇ ਆਸ਼ਰਮ ਦੀ ਸੁਪਰੀਡੈਂਟ ਸਮਿਤਾ ਅਤੇ ਉਸ ਦੇ ਪਤੀ ਰੰਗਲਾਲ ਜੋ ਕਿ ਪ੍ਰਾਇਮਰੀ ਸਕੂਲ ਵਿੱਚ ਸਰਕਾਰੀ ਅਧਿਆਪਕ ਹੈ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਹੈ।