ਪੰਜਾਬ

punjab

ETV Bharat / bharat

ਪੰਜਾਬ ਸਣੇ ਉੱਤਰੀ ਭਾਰਤ ਵਿੱਚ ਠੰਢ ਨੇ ਲੋਕਾਂ ਦੇ ਠਾਰੇ ਹੱਡ

ਪੰਜਾਬ ਸਣੇ ਉੱਤਰੀ ਭਾਰਤ ਵਿੱਚ ਠੰਢ ਵਧ ਰਹੀ ਹੈ ਜਿਸ ਕਾਰਨ ਦਿੱਲੀ ਵਿੱਚ ਪਾਰਾ 9.4 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 7.8 ਦਰਜ ਕੀਤਾ ਗਿਆ ਹੈ।

cold wave
ਫ਼ੋਟੋ।

By

Published : Dec 2, 2019, 12:30 PM IST

ਚੰਡੀਗੜ੍ਹ: ਪੰਜਾਬ ਸਣੇ ਉੱਤਰੀ ਭਾਰਤ ਵਿੱਚ ਠੰਢ ਨੇ ਜੋਰ ਫੜ੍ਹ ਲਿਆ ਹੈ। ਸਾਰੇ ਹੀ ਮੈਦਾਨੀ ਇਲਾਕਿਆਂ ਵਿੱਚ ਸੀਤ ਲਹਿਰ ਚੱਲ ਪਈ ਹੈ। ਗੱਲ ਕਰੀਏ ਜੰਮੂ-ਕਸ਼ਮੀਰ, ਹਿਮਾਚਲ ਅਤੇ ਲਦਾਖ ਦੀ ਤਾਂ ਉੱਥੇ ਕਈ ਪਹਾੜੀ ਇਲਾਕਿਆਂ ਵਿੱਚ ਪਾਰਾ ਸਿਫਰ ਤੋਂ ਵੀ ਹੇਠਾਂ ਡਿੱਗ ਗਿਆ ਹੈ।

ਦਿੱਲੀ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ
ਦਿੱਲੀ ਵਿੱਚ ਸਵੇਰੇ ਠੰਡੀਆਂ ਹਵਾਵਾਂ ਚੱਲੀਆਂ ਅਤੇ ਪਾਰਾ 9.4 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 7.8 ਦਰਜ ਕੀਤਾ ਗਿਆ, ਜਦ ਕਿ ਵੱਧ ਤੋਂ ਵੱਧ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ਵਿੱਚ ਮੁਜ਼ੱਫਰਨਗਰ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ।

ਪੰਜਾਬ ਤੇ ਹਰਿਆਣਾ ਵਿੱਚ ਪੈ ਸਕਦੀ ਹੈ ਧੁੰਦ
ਲਖਨਊ ਵਿੱਚ ਘੱਟੋ ਘੱਟ ਤਾਪਮਾਨ 13.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।

ਲਦਾਖ ਦੇ ਲੇਹ ਵਿੱਚ ਪਾਰਾ ਮਨਫ਼ੀ 13.2 ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਸੀ। ਇਸੇ ਤਰ੍ਹਾਂ ਸ੍ਰੀਨਗਰ ਵਿੱਚ ਪਾਰਾ ਮਨਫ਼ੀ 0.9 ਡਿਗਰੀ ਸੈਲਸੀਅਸ ਸੀ। ਉੱਤਰ ਕਸ਼ਮੀਰ ਵਿਚ 8 ਡਿਗਰੀ ਸੈਲਸੀਅਸ ਨਾਲ ਗੁਲਮਰਗ ਮਨਫੀ 8 ਡਿਗਰੀ ਸੈਲਸੀਅਸ ਦੇ ਨਾਲ ਪੂਰੀ ਘਾਟੀ ਵਿੱਚ ਸਭ ਤੋਂ ਠੰਡਾ ਰਿਹਾ। ਜੰਮੂ ਵਿੱਚ ਘੱਟੋ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਸ੍ਰੀਨਗਰ-ਲੇਹ ਰਾਸ਼ਟਰੀ ਹਾਈਵੇਅ ਬਰਫ਼ਬਾਰੀ ਕਾਰਨ ਬੰਦ
ਜੰਮੂ ਖੇਤਰ ਵਿਚ ਪੈਂਦੇ ਕਟਰਾ ਜ਼ਿਲ੍ਹੇ ਵਿੱਚ ਪਾਰਾ 7.8 ਡਿਗਰੀ ਸੈਲਸੀਅਸ ਰਿਹਾ। ਪੰਜ ਦਿਨਾਂ ਦੀ ਬਰਫਬਾਰੀ ਤੋਂ ਬਾਅਦ ਐਤਵਾਰ ਨੂੰ ਘਾਟੀ ਵਿੱਚ ਲੋਕਾਂ ਨੂੰ ਧੁੱਪ ਮਿਲੀ। 434 ਕਿਲੋਮੀਟਰ ਲੰਬਾ ਸ੍ਰੀਨਗਰ-ਲੇਹ ਰਾਸ਼ਟਰੀ ਹਾਈਵੇਅ ਤੇਜ਼ ਬਰਫ਼ਬਾਰੀ ਕਾਰਨ 27 ਨਵੰਬਰ ਤੋਂ ਬੰਦ ਹੈ। ਇਸ ਰਾਜਮਾਰਗ ਉੱਤੇ ਆਵਾਜਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਜਦਕਿ ਬਰਫ਼ ਕਾਰਨ 6 ਨਵੰਬਰ ਤੋਂ ਮੁਗਲ ਰੋਡ ਬੰਦ ਹੈ।

ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਮਨਫ਼ੀ 12.3 ਡਿਗਰੀ ਸੈਲਸੀਅਸ ਨਾਲ ਲਾਹੌਲ ਸਪਿਤੀ ਇਸ ਪਹਾੜੀ ਸੂਬੇ ਦਾ ਸਭ ਤੋਂ ਠੰਡਾ ਖੇਤਰ ਰਿਹਾ। ਕਿੰਨੌਰ ਵਿੱਚ ਪਾਰਾ ਮਨਫ਼ੀ 3.4 ਜਦ ਕਿ ਮਨਾਲੀ ਵਿੱਚ ਪਾਰਾ ਮਨਫ਼ੀ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ABOUT THE AUTHOR

...view details