ਨਵੀਂ ਦਿੱਲੀ : ਭਾਰਤ ਵਿੱਚ ਇਸ ਸਮੇਂ ਗਰਮੀ ਦਾ ਮੌਸਮ ਹੈ ਪਰ ਸਿਆਚਿਨ ਵਿੱਚ ਭਾਰਤੀ ਫੌ਼ੌਜ ਦੇ ਜਵਾਨਾਂ ਨੂੰ -60 ਡਿਗਰੀ ਤਾਪਮਾਨ 'ਤੇ ਜਮਾ ਦੇਣ ਵਾਲੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਹੀ ਹੈ।
ਸਿਆਚਿਨ 'ਚ ਦੁਸ਼ਮਨ ਨਾਲ ਹੀ ਨਹੀਂ ਸਗੋਂ ਠੰਡ ਨਾਲ ਵੀ ਲੜਦੇ ਨੇ ਜਵਾਨ, ਵੀਡੀਓ ਵਾਈਰਲ - national news
ਦੂਨੀਆ ਦੇ ਸਭ ਤੋਂ ਠੰਡੇ ਇਲਾਕੇ ਸਿਆਚਿਨ ਗਲੇਸ਼ੀਅਰ ਵਿੱਚ ਕਾਫ਼ੀ ਠੰਡ ਪੈ ਰਹੀ ਹੈ। ਇਸ ਠੰਡ ਦੇ ਵਿਚਕਾਰ ਭਾਰਤੀ ਫੌਜ ਦੇ ਜਵਾਨਾਂ ਨੂੰ ਦੁਸ਼ਮਨਾਂ ਸਮੇਤ ਖੂਨ ਜਮਾਂ ਦੇਣ ਵਾਲੀ ਠੰਡ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਭਾਰਤੀ ਫੌਜ ਦੇ ਕੁਝ ਜਵਾਨ ਅੰਡੇ ਅਤੇ ਸਬਜ਼ੀਆਂ ਨੂੰ ਕੱਟ ਕੇ ਪਕਾਉਂਣ ਦੀ ਬਜਾਏ ਹਥੌੜੇ ਨਾਲ ਤੋੜਦੇ ਨਜ਼ਰ ਆ ਰਹੇ ਹਨ। -60 ਡਿਗਰੀ ਤਾਪਮਾਨ ਹੋਣ ਦੇ ਕਾਰਨ ਇਥੇ ਜੂਸ, ਸਬਜ਼ੀਆਂ ਆਦਿ ਜੰਮ ਗਏ ਹਨ। ਵੀਡੀਓ ਦੇ ਵਿੱਚ ਇੱਕ ਜਵਾਨ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਪਹਾੜਾਂ ਵਿੱਚ ਇੰਝ ਹੀ ਜੰਮੇ ਹੋਏ ਅੰਡੇ ਅਤੇ ਸਬਜ਼ੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਪਕਾ ਕੇ ਤਿਆਰ ਕਰਨਾ ਬੇਹਦ ਮੁਸ਼ਕਲ ਹੈ। ਇਥੇ ਜੂਸ ਪੀਣ ਲਈ ਉਸ ਨੂੰ ਉਬਾਲਣਾ ਪੈਂਦਾ ਹੈ।
ਸੋਸ਼ਲ ਮੀਡੀਆ ਉੱਤੇ ਵਾਈਰਲ ਇਸ ਵੀਡੀਓ ਲਈ ਇੱਕ ਯੂਜ਼ਰ ਨੇ ਲਿੱਖਿਆ ਹੈ ਕਿ ਸਾਡੇ ਸਿਪਾਹੀ " ਸਿਆਚਿਨ ਗਲੇਸ਼ੀਅਰ ਵਿੱਚ ਬੇਹਦ ਮੁਸ਼ਕਲ ਹਲਾਤਾਂ ਦਾ ਸਾਹਮਣਾ ਕਰਦੇ ਹਨ। ਇਹ ਵੀਡੀਓ ਲਿਬਰਲ ਅਤੇ ਸੇਕੁਲਰਾਂ ਨੂੰ ਭੇਜੋ , ਜੋ ਕਿ ਭਾਰਤੀ ਫੌਜ ਦਾ ਮਨੋਬਲ ਡਿਗਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਇਹ ਹੋਰ ਯੂਜ਼ਰ ਨੇ ਲਿੱਖਿਆ ਕਿ ਸਾਡੇ ਬਹਾਦੁਰ ਜਵਾਨਾਂ ਨੂੰ ਸਲਾਮ । ਇਨ੍ਹਾਂ ਜਵਾਨਾਂ ਦਾ ਜੀਵਨ ਬੇਹਦ ਮੁਸ਼ਕਲ ਹੈ। "