ਪੰਜਾਬ

punjab

ETV Bharat / bharat

ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ 3 ਸਾਲ ਦੀ ਕੈਦ - Coal Scam

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਕੋਲਾ ਘੁਟਾਲੇ ਮਾਮਲੇ ਵਿੱਚ 3 ਸਾਲ ਕੈਦ ਦੀ ਸਜਾ ਸੁਣਾਈ ਹੈ।

ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ 3 ਸਾਲ ਦੀ ਕੈਦ
ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ 3 ਸਾਲ ਦੀ ਕੈਦ

By

Published : Oct 26, 2020, 12:09 PM IST

ਨਵੀਂ ਦਿੱਲੀ: ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ ਸਾਲ 1999 ਵਿੱਚ ਝਾਰਖੰਡ ਵਿੱਚ ਕੋਲਾ ਬਲਾਕ ਅਲਾਟਮੈਂਟ ਘੁਟਾਲੇ ਵਿੱਚ ਦੋਸ਼ੀ ਦੀ ਸਜ਼ਾ ਮਿਆਦ ਬਾਰੇ ਅੱਜ ਫੈਸਲਾ ਸੁਣਾਇਆ ਹੈ। ਇਸ ਮਾਮਲੇ ਵਿੱਚ ਅਟਲ ਸਰਕਾਰ ਵਿੱਚ ਮੰਤਰੀ ਰਹੇ ਦਿਲੀਪ ਰੇ ਨੂੰ ਅਦਾਲਤ ਨੇ 3 ਸਾਲ ਕੈਦ ਦੀ ਸਜਾ ਸੁਣਾਈ ਹੈ।

ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ 3 ਸਾਲ ਦੀ ਕੈਦ

ਦਿਲੀਪ ਰੇ ਕੌਣ ਹਨ...

ਬੀਜੂ ਜਨਤਾ ਦਲ (ਬੀਜੇਡੀ) ਦੇ ਸੰਸਥਾਪਕ ਮੈਂਬਰ ਰਹੇ ਦਿਲੀਪ ਰੇ, ਬੀਜੂ ਪਟਨਾਇਕ ਦੇ ਬਹੁਤ ਨਜ਼ਦੀਕੀ ਸਨ। ਹਾਲਾਂਕਿ ਦਿਲੀਪ ਰੇ ਨੇ ਬਾਅਦ ਵਿੱਚ ਪਾਰਟੀ ਬਦਲ ਲਈ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ। 2014 ਵਿੱਚ ਉਹ ਭਾਜਪਾ ਦੀ ਟਿਕਟ 'ਤੇ ਰਾਉਰਕੇਲਾ ਤੋਂ ਵਿਧਾਇਕ ਚੁਣੇ ਗਏ। ਰੇ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਦਿੱਤੀ ਅਤੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਪ੍ਰਤੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ।

ABOUT THE AUTHOR

...view details