ਕੋਲਕਾਤਾ: ਕੋਲ ਇੰਡੀਆ ਦਾ ਬੋਰਡ ਆਫ਼ ਡਾਇਰੈਕਟਰ 11 ਨਵੰਬਰ ਨੂੰ ਫੈਸਲਾ ਕਰੇਗਾ ਕਿ ਕੰਪਨੀ ਕਿੰਨਾ ਅੰਤਰਿਮ ਲਾਭਅੰਸ਼ ਅਦਾ ਕਰ ਸਕਦੀ ਹੈ। ਕੋਲ ਇੰਡੀਆ ਨੇ ਪਿਛਲੇ ਵਿੱਤੀ ਸਾਲ 'ਚ 12 ਰੁਪਏ ਪ੍ਰਤੀ ਸ਼ੇਅਰ ਦੀ ਦਰ 'ਤੇ 7,395 ਕਰੋੜ ਰੁਪਏ ਦੇ ਅੰਤਰਿਮ ਲਾਭਅੰਸ਼ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਕੋਲ ਇੰਡੀਆ ਵਿੱਚ ਸਰਕਾਰ ਦੀ 66.13 ਫੀਸਦੀ ਹਿੱਸੇਦਾਰੀ ਹੈ।
ਇਸ ਵਿੱਤੀ ਸਾਲ ਦੇ ਲਾਭਅੰਸ਼ ਦੇ ਐਲਾਨ ਦੇ ਸੰਬੰਧ ਵਿੱਚ ਕੋਲ ਇੰਡੀਆ ਦੇ ਸੂਤਰਾਂ ਨੇ ਕਿਹਾ ਹੈ ਕਿ ਸੰਸਥਾ ਦੇ ਉੱਚ ਅਧਿਕਾਰੀ ਸੋਮਵਾਰ ਨੂੰ ਇਸ ਮਾਮਲੇ 'ਤੇ ਵਿਚਾਰ ਕਰਨਗੇ। ਸੂਤਰਾਂ ਨੇ ਕਿਹਾ, ‘ਬਿਜਲੀ ਕੰਪਨੀਆਂ ਦਾ ਲਗਭਗ 23,000 ਕਰੋੜ ਰੁਪਏ ਬਕਾਇਆ ਹੈ ਅਤੇ ਇਸ ਦੇ ਚਲਦੇ ਨਕਦੀ ਪ੍ਰਵਾਹ ਦੀ ਸਮੱਸਿਆ ਪੈਦਾ ਹੋ ਰਹੀ ਹੈ, ਜੋ ਕੋਵਿਡ -19 ਮਹਾਂਮਾਰੀ ਦੌਰਾਨ ਸਰਕਾਰ ਦੀ ਮਦਦ ਲਈ ਵਧੇਰੇ ਅੰਤਰਿਮ ਲਾਭਅੰਸ਼ ਐਲਾਨ ਕਰਨ ਦੀ ਰਾਹ 'ਚ ਸਾਡੇ ਲਈ ਇੱਕ ਵੱਡੀ ਚੁਣੌਤੀ ਹੈ।