ਹੈਦਰਾਬਾਦ: ਕ੍ਰਿਕਟ ਇਤਿਹਾਸ 'ਚ ਜਦੋਂ ਵੀ ਖਿਡਾਰੀਆਂ ਲਈ ਮਹਾਨ ਸ਼ਬਦ ਦੀ ਵਰਤੋਂ ਹੁੰਦੀ ਹੈ ਤਾਂ ਭਾਰਤ ਦੇ ਇਸ ਦਿੱਗਜ ਬੱਲੇਬਾਜ਼ ਦਾ ਨਾਂਅ ਵੀ ਲਿਸਟ 'ਚ ਜ਼ਰੂਰ ਸ਼ਾਮਲ ਹੁੰਦਾ ਹੈ। 5 ਫੁੱਟ 6 ਇੰਚ ਦੀ ਲੰਬਾਈ ਵਾਲੇ ਅਤੇ ਲਿਟਲ ਮਾਸਟਰ ਦੇ ਨਾਂਅ ਨਾਲ ਮਸ਼ਹੂਰ ਹੋਏ ਇਸ ਭਾਰਤੀ ਬੱਲੇਬਾਜ ਨੂੰ ਅੱਜ ਦੁਨੀਆਂ ਸਲਾਮ ਕਰਦੀ ਹੈ।
10 ਜੁਲਾਈ 1949 'ਚ ਮੁੰਮਬਈ 'ਚ ਜੰਮੇ ਭਾਰਤ ਦੇ ਸ਼ਾਨਦਾਰ ਬੱਲੇਬਾਜ਼ ਸੁਨੀਲ ਗਾਵਸਕਰ ਅੱਜ ਆਪਣਾ 70ਵਾਂ ਜਨਮਦਿਨ ਮਨਾ ਰਹੇ ਹਨ। ਜਨਮਦਿਨ ਦੇ ਇਸ ਖ਼ਾਸ ਮੌਕੇ ਤੇ ਜਿੱਥੇ ਵੱਖ-ਵੱਖ ਮਹਾਨ ਹਸਤੀਆਂ ਨੇ ਗਾਵਸਕਰ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਗਾਵਸਕਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਕੀਤਾ ਟਵੀਟ
ਸ਼ਾਨਦਾਰ ਬੱਲੇਬਾਜ਼ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਜਾਣੇ ਜਾਂਦੇ ਹਨ, ਆਪਣੀ ਧਾਕੜ ਬੱਲੇਬਾਜੀ ਦੇ ਕਾਰਨ ਉਨ੍ਹਾਂ ਦੀ ਗਿਣਤੀ ਦੁਨੀਆਂ ਦੇ ਸ਼ਾਨਦਾਰ ਬੱਲੇਬਾਜ਼ਾਂ ਵਿੱਚ ਹੁੰਦੀ ਹੈ। ਇਹ ਗਿਣਤੀ ਨਾ ਸਿਰਫ਼ 70 ਦੇ ਦਹਾਕਿਆਂ ਵਿੱਚ ਸਗੋਂ ਕ੍ਰਿਕਟ ਇਤਿਹਾਸ 'ਚ ਜਦੋਂ ਵੀ ਮਹਾਨ ਬੱਲੇਬਾਜ਼ਾਂ ਦਾ ਨਾਂ ਲਿਆ ਜਾਵੇਗਾ ਤਾਂ ਇਸ ਬੱਲੇਬਾਜ ਦਾ ਨਾਂਅ ਜ਼ਰੂਰ ਸ਼ਾਮਲ ਹੋਵੇਗਾ।
ਜ਼ਿਕਰਯੋਗ ਹੈ ਕਿ ਆਪਣੇ ਕਰੀਅਰ ਵਿੱਚ ਗਾਵਸਕਰ ਨੇ ਟੈਸਟ ਤੇ ਵਨਡੇ ਮਿਲਾ ਕੇ ਕੁਲ 35 ਸੈਂਕੜੇ ਲਗਾਏ ਹਨ। ਇਸ ਤਰ੍ਹਾਂ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਪ੍ਰਦਰਸ਼ਨ ਕਾਰਨ ਸੁਨੀਲ ਗਾਵਸਕਰ ਮਹਾਨ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ- ਮਹਾਰਾਜਾ ਰਣਜੀਤ ਸਿੰਘ ਅਵਾਰਡ :ਦੇਰ ਨਾਲ ਹੀ ਸਹੀ, ਪਰ ਸਰਕਾਰ ਦਾ ਚੰਗਾ ਉਪਰਾਲਾ - ਮਿਲਖਾ ਸਿੰਘ