ਗੁਰੂਗ੍ਰਾਮ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜ਼ਿਲ੍ਹਾ ਨਿਪਟਾਰਾ ਕਮੇਟੀ ਦੀ ਬੈਠਕ ਕਰਨ ਲਈ ਗੁਰੂਗ੍ਰਾਮ ਪਹੁੰਚੇ। ਜਿੱਥੇ ਉਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿਹਾ ਕਿ ਇਹ ਅੰਦੋਲਨ ਪੰਜਾਬ ਦੇ ਕਿਸਾਨਾਂ ਦਾ ਹੈ ਹਰਿਆਣਾ ਦੇ ਕਿਸਾਨਾਂ ਨੇ ਇਸ ਅੰਦੋਲਨ ਵਿੱਚ ਭਾਗੀਦਾਰੀ ਨਹੀਂ ਕੀਤੀ ਹੈ। ਇਸ ਉੱਤੇ ਉਨ੍ਹਾਂ ਨੇ ਹਰਿਆਣਾ ਦੇ ਕਿਸਾਨਾਂ ਦਾ ਸ਼ੁਕਰੀਆ ਕੀਤਾ ਹੈ ਅਤੇ ਕਿਹਾ ਕਿ ਇਹ ਅੰਦੋਲਨ ਮੁਖ ਰੂਪ ਤੋਂ ਪੰਜਾਬ ਦੇ ਰਾਜਨੀਤੀਕ ਦਲ ਅਤੇ ਉੱਥੇ ਦੇ ਕੁਝ ਸੰਗਠਨਾਂ ਵੱਲੋਂ ਪ੍ਰਾਯੋਜਿਤ ਹੈ।
ਖੇਤੀ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਹਨ ਅਤੇ ਹਰਿਆਣਾ ਤੋਂ ਦਿੱਲੀ ਦਾਖ਼ਲ ਹੋਣ ਲਈ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਅਜਿਹੇ ਵਿੱਚ ਮਨੋਹਰ ਲਾਲ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਖ਼ਾਲਿਸਤਾਨ ਦਾ ਕੰਨੈਕਸ਼ਨ ਵੀ ਹੋ ਸਕਦੇ ਹੈ। ਕਿਉਂਕਿ ਇਸ ਤਰ੍ਹਾਂ ਦੀ ਬਿਆਨਬਾਜੀ ਵੀ ਕੀਤੀ ਜਾ ਰਹੀ ਹੈ ਕਿ ਇੰਦਰਾ ਗਾਂਧੀ ਨੂੰ ਅਸੀਂ ਮਾਰ ਸਕਦੇ ਹੈ ਤਾਂ ਮੋਦੀ ਨੂੰ ਕਿਉਂ ਨਹੀਂ? ਇਸ ਗੱਲ ਦੇ ਕੁਝ ਸਬੂਤ ਵੀ ਮਿਲੇ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ।