ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਡਾਕਟਰਾਂ ਦੀ ਹੜਤਾਲ ਜਾਰੀ ਹੈ। 6 ਦਿਨਾਂ ਤੋਂ ਚੱਲ ਰਹੀ ਹੜਤਾਲ ਦੇ ਕਾਰਨ ਸੂਬੇ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਤੇ ਸੂਬੇ ਦੇ ਸਰਕਾਰ ਹਸਪਤਾਲਾਂ ਵਿੱਚ ਸੁੰਨਸਾਨ ਰਹੀ। ਇਸ ਦੌਰਾਨ ਖ਼ਬਰ ਹੈ ਕਿ ਜੂਨੀਅਰ ਡਾਕਟਰਾਂ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਲਈ ਸਹਿਮਤੀ ਜਤਾਈ ਸੀ ਤੇ ਹੁਣ ਮਮਤਾ ਬੈਨਰਜੀ ਅੱਜ ਦੇਰ ਸ਼ਾਮ ਤੱਕ ਨਾਬਾਨਾ ਵਿਖੇ ਹਰ ਸੂਬੇ ਦੇ ਹਰ ਇੱਕ ਮੈਡੀਕਲ ਕਾਲਜ ਦੇ 2 ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ।
ਡਾਕਟਰਾਂ ਨੇ ਮੀਡੀਆਂ ਨੂੰ ਕਵਰੇਜ ਦੀ ਆਗਿਆ ਦੇਣ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਹਸਪਤਾਲਾਂ ਦੇ ਹੜਤਾਲ ਕਰਨ ਵਾਲੇ ਡਾਕਟਰ ਵਿਰੋਧ ਪ੍ਰਦਰਸ਼ਨ ਦੇ ਕੇਂਦਰ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕਰਵਾਈ ਜਾਣ ਵਾਲੀ ਇੱਕ ਜਨਰਲ ਬਾਡੀ ਮੀਟਿੰਗ ਦੀ ਉਡੀਕ ਕਰ ਰਹੇ ਹਨ। ਇਸ ਬੈਠਕ ਵਿੱਚ ਅਗਲਾ ਕਦਮ ਤੈਅ ਹੋਵੇਗਾ। ਇਸ ਤੋਂ ਪਹਿਲਾ ਹੜਤਾਲ ਵਿੱਚ ਸ਼ਾਮਲ ਹੋਰ ਹਸਪਤਾਲਾਂ ਦੇ ਪ੍ਰਤੀਨਿਧੀ ਵੀ ਭਾਗ ਲੈਣਗੇ।