ਨਵੀਂ ਦਿੱਲੀ: ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੀਰਵਾਰ ਨੂੰ ਵੱਡਾ ਫ਼ੈਸਲਾ ਲੈਂਦੇ ਹੋਏ ਰਾਜਧਾਨੀ ਵਿੱਚ ਡੀਜ਼ਲ ਉੱਤੇ ਲੱਗਣ ਵਾਲੇ ਵੈਟ (ਮੁੱਲ ਜੋੜਿਆ ਟੈਕਸ) ਵਿੱਚ ਹੁਣ ਤੱਕ ਵੀ ਸਭ ਤੋਂ ਵੱਡੀ ਕਟੌਤੀ ਕੀਤੀ ਹੈ।
ਦਿੱਲੀ ਸਰਕਾਰ ਨੇ ਡੀਜ਼ਲ ਦੇ ਰੇਟਾਂ ਵਿੱਚ ਕੀਤੀ ਵੱਡੀ ਕਟੌਤੀ, ਜਾਣੋ ਹੁਣ ਦੇ ਭਾਅ - delhi diesel price
ਦਿੱਲੀ ਵਿੱਚ ਆਮ ਆਦਮੀ ਪਾਰਟੀ ਵਾਲ਼ੀ ਸਰਕਾਰ ਨੇ ਵੈਟ ਦੇ ਰੇਟਾਂ ਵਿੱਚ ਭਾਰੀ ਕਟੌਤੀ ਕੀਤੀ ਹੈ ਜਿਸ ਤੋਂ ਬਾਅਦ ਡੀਜ਼ਲ ਦੇ ਰੇਟ ਵਿੱਚ 8 ਰੁਪਏ ਤੋਂ ਜ਼ਿਆਦਾ ਦੀ ਕਮੀ ਆਈ ਹੈ।
ਕੇਜਰੀਵਾਲ ਸਰਕਾਰ ਨੇ ਕੈਬਿਨੇਟ ਫ਼ੈਸਲਾ ਲੈਂਦੇ ਹੋਏ ਕਿਹਾ ਰਾਜਧਾਨੀ ਵਿੱਚ ਡੀਜ਼ਲ 8.36 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਦਿੱਲੀ ਸਰਕਾਰ ਨੇ ਆਪਣੇ ਇਸ ਫ਼ੈਸਲੇ ਵਿੱਤ ਸੂਬੇ ਵਿੱਚ ਡੀਜ਼ਲ ਉੱਤੇ ਲੱਗਣ ਵਾਲੇ ਵੈਟ ਨੂੰ 30% ਤੋਂ ਘਟਾ ਕੇ 16.75% ਕਰ ਦਿੱਤਾ ਹੈ। ਜਿਸ ਤੋਂ ਬਾਅਦ ਦਿੱਲੀ ਵਿੱਚ ਡੀਜ਼ਲ 73.64 ਰੁਪਏ ਪ੍ਰਤੀ ਲੀਟਰ ਹੋਵੋਗਾ ਪਰ ਫ਼ਿਲਹਾਲ ਰਾਜਧਾਨੀ ਵਿੱਚ ਡੀਜ਼ਲ ਦੀ ਕੀਮਤ 81.94 ਰੁਪਏ ਪ੍ਰਤੀ ਲੀਟਰ ਹੈ ਅਤੇ ਪੈਟਰੋਲ ਦੀ ਕੀਮਤ 80.43 ਪ੍ਰਤੀ ਲੀਟਰ ਹੈ।