ਪੰਜਾਬ

punjab

ETV Bharat / bharat

ਕੋਵਿਡ-19 ਦੇ ਮਰੀਜ਼ਾਂ ਨੂੰ ਵੱਖਰੇ ਰੱਖਣ 'ਤੇ ਕੇਜਰੀਵਾਲ ਅਤੇ LG ਵਿੱਚ ਖੜਕੀ

ਉਪ ਰਾਜਪਾਲ ਦੇ ਆਦੇਸ਼ ਅਨੁਸਾਰ ਵਿਅਕਤੀ ਨੂੰ ਕੁਆਰੰਟੀਨ ਸੈਂਟਰ ਵਿਚ ਰਹਿਣ ਤੋਂ ਬਾਅਦ ਹੀ ਘਰ ਵਿੱਚ ਇਕਾਂਤਵਾਸ ਰੱਖਿਆ ਜਾਵੇਗਾ। ਵੱਖਰਾ ਰੱਖਣ ਵੇਲੇ ਜੇ ਵਿਅਕਤੀ ਵਿੱਚ ਕੁੱਝ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਵੇਗਾ।

ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ

By

Published : Jun 20, 2020, 5:00 PM IST

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜ ਨਿਵਾਸ ਵਿਖੇ ਆਲਮੀ ਵਬਾ ਦੇ ਸਬੰਧ ਵਿੱਚ ਬੁਲਾਈ ਗਈ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਦੀ ਇੱਕ ਮੀਟਿੰਗ ਵਿੱਚ ਉਪ ਰਾਜਪਾਲ ਅਨਿਲ ਬੈਜਲ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ, ਜਿਸ ਵਿੱਚ ਕੋਰੋਨਾ ਮਰੀਜ਼ਾਂ ਨੂੰ 5 ਦਿਨਾਂ ਲਈ ਅਲੱਗ-ਅਲੱਗ ਕੇਂਦਰ ਵਿੱਚ ਭੇਜਣਾ ਜ਼ਰੂਰੀ ਹੈ।

ਦਰਅਸਲ, ਸ਼ੁੱਕਰਵਾਰ ਸ਼ਾਮ ਨੂੰ ਉਪ ਰਾਜਪਾਲ ਨੇ ਇਕ ਆਦੇਸ਼ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਦਿੱਲੀ ਦੇ ਹਰ ਕੋਰੋਨਾ ਸਕਾਰਾਤਮਕ ਵਿਅਕਤੀ ਨੂੰ ਸਰਕਾਰ ਦੁਆਰਾ ਬਣਾਏ ਕੁਆਰੰਟੀਨ ਸੈਂਟਰ ਵਿੱਚ 5 ਦਿਨ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ।

ਉਪ ਰਾਜਪਾਲ ਦੇ ਆਦੇਸ਼ ਅਨੁਸਾਰ ਇੱਕ ਵਿਅਕਤੀ ਨੂੰ ਕੁਆਰੰਟੀਨ ਸੈਂਟਰ ਵਿਚ ਰਹਿਣ ਤੋਂ ਬਾਅਦ ਹੀ ਘਰ ਵਿੱਚ ਇਕਾਂਤਵਾਸ ਰੱਖਿਆ ਜਾਵੇਗਾ। ਵੱਖਰਾ ਰੱਖਣ ਵੇਲੇ ਜੇ ਵਿਅਕਤੀ ਵਿੱਚ ਕੁੱਝ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਜਾਵੇਗਾ।

ਉਪ ਰਾਜਪਾਲ ਅਨਿਲ ਬੈਜਲ ਦੇ ਆਦੇਸ਼ ਦੇ ਅਗਲੇ ਦਿਨ ਜਦੋਂ ਸ਼ਨੀਵਾਰ ਨੂੰ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਦੀ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਉਪ ਰਾਜਪਾਲ ਨੇ ਕੀਤੀ। ਇਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਦੇ ਆਦੇਸ਼ ਦਾ ਵਿਰੋਧ ਕੀਤਾ ਅਤੇ ਕਿਹਾ ਜਦੋਂ ਆਈ.ਸੀ.ਐੱਮ.ਆਰ. ਦੇਸ਼ ਭਰ ਵਿੱਚ ਗ਼ੈਰ ਸੰਕੇਤਕ ਅਤੇ ਹਲਕੇ ਕੋਰੋਨਾ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਕਰਨ ਦੀ ਆਗਿਆ ਦਿੰਦਾ ਹੈ, ਤਾਂ ਦਿੱਲੀ ਵਿਚ ਵੱਖਰੇ ਨਿਯਮ ਕਿਉਂ ਹਨ?

ਕੇਜਰੀਵਾਲ ਨੇ ਕਿਹਾ ਕਿ ਜ਼ਿਆਦਾਤਰ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੇ ਹਲਕੇ ਲੱਛਣ ਹੁੰਦੇ ਹਨ ਜਾਂ ਕੋਈ ਲੱਛਣ ਨਜ਼ਰ ਹੀ ਨਹੀਂ ਆਉਂਦਾ ਅਜਿਹੇ ਵਿੱਚ ਉਹ ਉਨ੍ਹਾਂ ਨੂੰ ਅਲੱਗ ਰੱਖਣ ਦਾ ਪ੍ਰਬੰਧ ਕਿੱਥੇ ਕਰਨਗੇ?

ਕੇਜਰੀਵਾਲ ਨੇ ਕਿਹਾ ਕਿ ਰੇਲਵੇ ਨੇ ਇਕਾਂਤਵਾਸ ਕੋਚ ਮੁਹੱਈਆ ਕਰਵਾਏ ਹਨ ਪਰ ਕੋਈ ਅਜਿਹੀ ਗਰਮੀ ਵਿਚ ਇਸ ਦੇ ਅੰਦਰ ਕਿਵੇਂ ਰਹੇਗਾ?

ਸਾਡੀ ਤਰਜੀਹ ਗੰਭੀਰ ਮਰੀਜ਼ਾਂ ਲਈ ਹੋਣੀ ਚਾਹੀਦੀ ਹੈ। ਬਿਨਾਂ ਲੱਛਣਾਂ ਅਤੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਪਹਿਲਾਂ ਹੀ ਡਾਕਟਰੀ ਸਟਾਫ਼ ਦੀ ਘਾਟ ਹੈ ਹੁਣ ਹਜ਼ਾਰਾਂ ਮਰੀਜ਼ਾਂ ਨੂੰ ਇਕਾਂਤਵਾਸ ਕਰਨ ਲਈ ਡਾਕਟਰ ਅਤੇ ਨਰਸ ਕਿੱਥੋਂ ਆਉਣਗੇ।

ਕੇਜਰੀਵਾਲ ਨੇ ਕਿਹਾ ਕਿ ਹਲਕੇ ਲੱਛਣ ਵਾਲੇ ਕੁਆਰੰਟੀਨ ਸੈਂਟਰ ਵਿਚ ਰੱਖਣ ਤੋਂ ਡਰਦੇ ਹਨ ਇਸ ਲਈ ਉਹ ਟੈਸਟ ਕਰਵਾਉਣ ਤੋਂ ਵੀ ਬਚਣਗੇ। ਇਸ ਨਾਲ ਇਹ ਸੰਕਰਮਣ ਹੋਰ ਫੈਲ ਜਾਵੇਗਾ ਅਤੇ ਇਹ ਦਿੱਲੀ ਵਿਚ ਦਹਿਸ਼ਤ ਦਾ ਕਾਰਨ ਬਣੇਗਾ ਅਤੇ ਪੂਰਾ ਸਿਸਟਮ ਪ੍ਰੇਸ਼ਾਨ ਹੋ ਜਾਵੇਗਾ।

ABOUT THE AUTHOR

...view details