ਜੋਧਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਫਿਰ ਤੋਂ ਪ੍ਰਦੇਸ਼ ਦੀ ਰਾਜਨੀਤਿਕ ਹਲਚਲ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਨੇ ਸੂਬੇ ਦੇ ਕੋਟਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਨਵਜਾਤ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਸਿਹਤ ਮੰਤਰੀ ਦਾ ਪੱਖ ਲੈਂਦੇ ਹੋਏ ਕਿਹਾ, ਕਿ ਉਨ੍ਹਾਂ ਨੂੰ ਕੋਟਾ ਜਾਣ ਦਾ ਜ਼ਰੂਰਤ ਨਹੀ ਸੀ। ਹੁਣ ਉਹ ਚਲੇ ਗਏ ਤਾਂ ਚੰਗੀ ਗੱਲ ਹੈ। ਜਦੋ ਘਟਨਾ ਹੋਈ ਤਾਂ ਉਸ ਦੀ ਪੁਰੀ ਜਾਂਚ ਹੋ ਗਈ ਸੀ। ਇਲਾਜ ਦੌਰਾਨ ਕਿਤੇ ਵੀ ਕੋਈ ਲਾਪਰਵਾਹੀ ਸਾਹਮਣੇ ਨਹੀ ਆਈ ਸੀ।
ਗਹਿਲੋਤ ਕੋਲੋ ਪੁੱਛਿਆ ਗਿਆ ਕਿ, ਕਿਉ ਇਸ ਘਟਨਾ ਦੇ ਇਨ੍ਹੇ ਦਿਨਾਂ ਬਾਅਦ ਸਿਹਤ ਮੰਤਰੀ ਕੋਟਾ ਜਾ ਰਹੇ ਹਨ, ਕਾਂਗਰਸ ਨੇਤਾ ਵੀ ਨਾਰਾਜ਼ਗੀ ਜਤਾ ਚੁੱਕੇ ਹਨ, ਕਿ ਉਨ੍ਹਾਂ ਦਾ ਅਸਤੀਫਾ ਲਿਆ ਜਾਵੇਗਾ? ਜਵਾਬ ਵਿੱਚ ਗਹਿਲੋਤ ਨੇ ਰਘੂ ਸ਼ਰਮਾ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।