ਪੰਜਾਬ

punjab

ETV Bharat / bharat

ਰਾਜਸਥਾਨ 'ਚ ਵਿਧਾਇਕਾਂ ਨੂੰ ਖ਼ਰੀਦਣ ਦੀ ਹੋ ਰਹੀ ਕੋਸ਼ਿਸ਼: ਗਹਿਲੋਤ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਵੱਲੋਂ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੱਧ ਪ੍ਰਦੇਸ਼ ਵਾਲੀ ਖੇਡ ਰਾਜਸਥਾਨ ਵਿੱਚ ਵੀ ਖੇਡਣਾ ਚਾਹੁੰਦੀ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ

By

Published : Jun 11, 2020, 4:16 AM IST

ਜੈਪੁਰ: ਰਾਜ ਸਭਾ ਚੋਣਾਂ ਨੂੰ ਲੈ ਕੇ ਰਾਜਸਥਾਨ ਵਿੱਚ ਰਾਜਨੀਤੀ ਪੂਰੇ ਸਿਖਰਾਂ 'ਤੇ ਹੈ। ਵਿਧਾਇਕਾਂ ਦੀ ਖਰੀਦ-ਫਰੋਖਤ ਦੇ ਦੋਸ਼ਾਂ ਦੇ ਵਿਚਕਾਰ ਹੁਣ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਰੇਆਮ ਕਹਿ ਦਿੱਤਾ ਹੈ ਕਿ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਜਸਥਾਨ 'ਚ ਵਿਧਾਇਕਾਂ ਨੂੰ ਖ਼ਰੀਦਣ ਦੀ ਹੋ ਰਹੀ ਕੋਸ਼ਿਸ਼: ਗਹਿਲੋਤ

ਮੁੱਖ ਮੰਤਰੀ ਨੇ ਕਿਹਾ ਕਿ ਭਾਰੀ ਗਿਣਤੀ ਵਿੱਚ ਕੈਸ਼ ਜੈਪੁਰ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੱਧ ਪ੍ਰਦੇਸ਼ ਵਾਲੀ ਖੇਡ ਰਾਜਸਥਾਨ ਵਿੱਚ ਵੀ ਖੇਡਣਾ ਚਾਹੁੰਦੀ ਹੈ ਪਰ ਇੱਥੋਂ ਦੇ ਵਿਧਾਇਕ ਸਮਝਦਾਰ ਹਨ।

ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਮੈਨੂੰ ਮਾਣ ਹੈ ਕਿ ਮੈਂ ਉਸ ਸੂਬੇ ਦਾ ਮੁੱਖ ਮੰਤਰੀ ਹਾਂ ਜਿੱਥੇ ਵਿਧਾਇਕ ਸੌਦਾ ਨਹੀਂ ਕਰਦੇ।

ਗਹਿਲੋਤ ਨੇ ਕਿਹਾ ਕਿ ਉਨ੍ਹਾਂ ਨੂੰ 13 ਆਜ਼ਾਦ ਅਤੇ 6 ਬਸਪਾ ਦੇ ਵਿਧਾਇਕਾਂ ਨੇ ਬਿਨ੍ਹਾਂ ਸ਼ਰਤ ਦੇ ਸਮਰਥਨ ਦਿੱਤਾ ਹੈ, ਜਿਨ੍ਹਾਂ ਵਿੱਚੋਂ ਕਿਸੇ ਨੂੰ ਲਾਲਚ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਿਰਫ਼ ਰਾਜਸਥਾਨ ਦੀ ਧਰਤੀ 'ਤੇ ਹੀ ਹੋ ਸਕਦਾ ਹੈ।

ABOUT THE AUTHOR

...view details