ਉੱਤਰਾਖੰਡ: ਚਮੋਲੀ 'ਚ ਬੱਦਲ ਫੱਟਣ ਕਾਰਨ ਭਾਰੀ ਤਬਾਹੀ, ਕਈ ਲੋਕ ਮਲਬੇ ਹੇਠਾਂ ਦੱਬੇ - ਉੱਤਰਾਖੰਡ
ਉੱਤਰਾਖੰਡ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਦੇ ਕਾਰਨ ਚਮੋਲੀ ਵਿੱਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਉੱਥੇ ਹੀ ਮਕਾਨ ਨਦੀ ਵਿੱਚ ਰੁੜ੍ਹਨ ਨਾਲ ਕਈ ਲੋਕ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਉੱਤਰਾਖੰਡ ਦੇ ਚਮੋਲੀ 'ਚ ਬੱਦਲ ਫੱਟਣ ਦੀ ਤਸਵੀਰ।
ਚਮੋਲੀ: ਉੱਤਰਾਖੰਡ ਵਿੱਚ ਮੀਂਹ ਦੇ ਕਾਰਨ ਸਾਰੇ ਨਦੀ-ਨਾਲੇ ਲਬਾਲਬ ਭਰੇ ਹੋਏ ਹਨ। ਚਮੋਲੀ ਵਿੱਚ ਬਾਂਜਬਗੜ੍ਹ ਪਿੰਡ ਵਿੱਚ ਸੋਮਵਾਰ ਨੂੰ ਇੱਕ ਮਕਾਨ ਨਦੀ ਦੇ ਵਹਾਅ ਵਿੱਚ ਰੁੜ੍ਹ ਗਿਆ, ਜਿਸ ਵਿੱਚ 6 ਤੋਂ 7 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ।