ਪੰਜਾਬ

punjab

ETV Bharat / bharat

ਡੈਮ 'ਤੇ ਨਹਾਉਣ ਤੋਂ ਰੋਕਣ 'ਤੇ ਨੌਜਵਾਨ ਨੇ ਪਾੜੀ ਪੁਲਿਸ ਵਾਲੇ ਦੀ ਵਰਦੀ - clash between police and youth in kangra

ਹਿਮਾਚਲ ਪ੍ਰਦੇਸ਼ ਦੇ ਜਵਾਲੀ 'ਚ ਪੌਂਗ ਡੈਮ 'ਤੇ ਨਹਾਉਣ ਤੋਂ ਰੋਕਣ ਤੇ ਨੌਜਵਾਨਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ ਅਤੇ ਨੌਜਵਾਨਾਂ ਨੇ ਪੁਲਿਸ ਵਾਲੇ ਦੀ ਵਰਦੀ ਪਾੜ ਦਿੱਤੀ।

ਫ਼ੋਟੋ।

By

Published : Jul 1, 2019, 12:09 PM IST

ਕਾਂਗੜਾ: ਹਿਮਾਚਲ ਪ੍ਰਦੇਸ਼ ਦੇ ਜਵਾਲੀ ਤੋਂ ਇੱਕ ਵਿਅਕਤੀ ਵੱਲੋਂ ਪੁਲਿਸ ਅਧਿਕਾਰੀ ਨਾਲ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੁਲਿਸ ਅਧਿਕਾਰੀ ਨੇ ਵਿਅਕਤੀ ਨੂੰ ਪੌਂਗ ਡੈਮ 'ਤੇ ਨਹਾਉਣ ਤੋਂ ਰੋਕਿਆ ਤਾਂ ਉਸ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਵਰਦੀ ਪਾੜ ਦਿੱਤੀ।

ਜਾਣਕਾਰੀ ਮੁਤਾਬਕ ਜਵਾਲੀ ਦੇ ਐੱਸਡੀਐੱਮ ਅਰੁਣ ਕੁਮਾਰ ਨੇ ਹੁਕਮ ਦਿੱਤੇ ਸਨ ਅਤੇ ਪੁਲਿਸ ਦੇ ਦੋ ਜਵਾਨ ਬਾਥੂ ਦੀ ਲੜੀ 'ਚ ਗਸ਼ਤ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਡੂੰਘੇ ਪਾਣੀ 'ਚ ਨਹਾ ਰਹੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਨੌਜਵਾਨਾਂ ਨੇ ਪੁਲਿਸ ਨਾਲ ਹੱਥੋਪਾਈ ਕੀਤੀ ਅਤੇ ਮਾਹੌਲ ਤਣਾਪੂਰਨ ਹੋ ਗਿਆ। ਮਾਹੌਲ ਨੂੰ ਵੇਖਦਿਆਂ ਇਸ ਦੀ ਜਾਣਕਾਰੀ ਜਵਾਲੀ ਦੇ ਐੱਸਜੀਐੱਮ ਨੂੰ ਦਿੱਤੀ ਗਈ।

ਕੁੱਝ ਸਮੇਂ ਬਾਅਦ ਪੁਲਿਸ ਮੌਕੇ 'ਤੇ ਪੁੱਜੀ ਅਤੇ ਸਥਿਤੀ 'ਤੇ ਕਾਬੂ ਪਾਇਆ ਗਿਆ। ਐੱਸਡੀਐੱਮ ਅਰੁਣ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਵੀ ਵਿਅਕਤੀ ਨੇ ਪੁਲਿਸ ਵਾਲੇ ਨਾਲ ਬਦਸਲੂਕੀ ਕੀਤੀ ਹੈ ਉਨ੍ਹਾਂ ਨੂੰ ਕਿਸੇ ਵੀ ਹਾਲ 'ਚ ਬਖ਼ਸ਼ਿਆ ਨਹੀਂ ਜਾਵੇਗਾ।

ਦੱਸ ਦਈਏ ਕਿ ਬਾਥੂ ਦੀ ਲੜੀ 'ਚ ਕਈ ਲੋਕ ਡੂੰਘੇ ਪਾਣੀ 'ਚ ਡੁੱਬ ਕੇ ਮੌਤ ਦੇ ਮੂੰਹ 'ਚ ਪੈ ਗਏ ਹਨ। ਇਸੇ ਲਈ ਇੱਥੇ ਨਹਾਉਣ 'ਤੇ ਰੋਕ ਲਗਾਈ ਗਈ ਹੈ। ਇਸ ਦੇ ਬਾਵਜੂਦ ਲੋਕ ਇੱਥੇ ਨਹਾਉਣ ਤੋਂ ਬਾਜ਼ ਨਹੀ ਆ ਰਹੇ ਅਤੇ ਬੇਖੌਫ ਹੋ ਕੇ ਪਾਣੀ 'ਚ ਨਹਾਉਣ ਚਲੇ ਜਾਂਦੇ ਹਨ।

For All Latest Updates

ABOUT THE AUTHOR

...view details