ਫਰੀਦਾਬਾਦ: ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੇ ਕਤਲ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਵਿਕਾਸ ਚੌਧਰੀ ਦੇ ਕਤਲ ਤੋਂ ਬਾਅਦ ਪਰਿਵਾਰ ਵਾਲਿਆਂ ਅਜੇ ਤੱਕ ਉਸਦੀ ਲਾਸ਼ ਨਹੀਂ ਲਈ ਹੈ। ਹਰਿਆਣਾ ਕਾਂਗਰਸ ਦੇ ਕਈ ਵੱਡੇ ਆਗੂ ਫਰੀਦਾਬਾਦ ਪਹੁੰਚ ਸਕਦੇ ਹਨ। ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਸਪਤਾਲ 'ਚ ਪੁਲਿਸ ਬਲ ਤਾਇਨਾਤ ਕੀਤੇ ਹਨ।
ਵਿਕਾਸ ਚੌਧਰੀ ਕਤਲ ਮਾਮਲਾ: ਛਾਉਣੀ ਬਣਿਆ ਫਰੀਦਾਬਾਦ ਦਾ ਹਸਪਤਾਲ - faridabad hospital converted into cantt area
ਲੰਘੇ ਦਿਨ ਕਤਲ ਕੀਤੇ ਗਏ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੇ ਪਰਿਵਾਰ ਨੇ ਹਸਪਤਾਲ 'ਚੋਂ ਅਜੇ ਤੱਕ ਉਸ ਦੀ ਲਾਸ਼ ਨਹੀਂ ਲਈ ਹੈ।
ਫ਼ੋਟੋ।
ਹਸਪਤਾਲ ਤੱਕ ਆਉਣ-ਜਾਣ ਵਾਲੇ ਰਸਤਿਆਂ ਤੇ ਬੈਰੀਕੇਟਰ ਲਗਾਏ ਗਏ ਹਨ। ਨਿੱਜੀ ਵਾਹਨਾਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਪੁਲਿਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਖੜ੍ਹੀਆਂ ਕੀਤੀਆਂ ਗਈਆਂ ਹਨ।
ਪੁਲਿਸ ਅਜਿਹੇ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਆਉਣ ਦੇ ਰਹੀ ਜਿਸ 'ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੈ। ਦੱਸ ਦਈਏ ਕਿ ਵੀਰਵਾਰ ਰਾਤ ਤੋਂ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਨਾਗਰਿਕ ਹਸਪਤਾਲ 'ਚ ਰੁਕੇ ਹੋਏ ਹਨ।